ਹਫ਼ਤਾਵਾਰੀ ਲੌਕਡਾਊਨ ਖ਼ਤਮ ਹੋਣ ਨਾਲ ਦੁਕਾਨਦਾਰਾਂ 'ਚ ਖ਼ੁਸ਼ੀ ਦੀ ਲਹਿਰ - ਲੌਕਡਾਊਨ ਖੁਲ੍ਹਣ ਦੀ ਖੁਸ਼ੀ
🎬 Watch Now: Feature Video
ਜਲੰਧਰ: ਪੰਜਾਬ ਸਰਕਾਰ ਦੇ ਸਮੇਂ ਵਿੱਚ ਤਬਦੀਲੀ ਕਰਦੇ ਹੋਏ ਸੂਬੇ ਵਿੱਚ ਦੁਕਾਨਾਂ ਰਾਤ 9 ਤੱਕ ਖੋਲ੍ਹਣ ਦੇ ਫ਼ੈਸਲੇ ਦਾ ਦੁਕਾਨਦਾਰਾਂ ਨੇ ਸਵਾਗਤ ਕੀਤਾ ਹੈ। ਉਨ੍ਹਾਂ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹੁਣ ਕੰਮ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਹਫ਼ਤਾਵਾਰੀ ਲੌਕਡਾਊਨ ਖ਼ਤਮ ਹੋਣ ਕਾਰਨ ਦੁਕਾਨਦਾਰਾਂ ਵਿੱਚ ਬੇਹੱਦ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਦਾ ਕੰਮ ਪਹਿਲਾਂ ਦੀ ਤਰ੍ਹਾਂ ਹੀ ਚੱਲ ਪਵੇਗਾ, ਕਿਉਂਕਿ ਪਹਿਲਾਂ ਜਦੋਂ ਸਾਢੇ 6 ਵਜੇ ਲੋਕ ਆਉਂਦੇ ਸਨ ਤਾਂ ਲੌਕਡਾਊਨ ਕਾਰਨ ਦੁਕਾਨਾਂ ਬੰਦ ਕਰਨੀਆਂ ਪੈਂਦੀਆਂ ਸਨ। ਨਤੀਜੇ ਵੱਜੋਂ ਕਾਰੋਬਾਰ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।