ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਗਿਰੋਹ ਕੀਤਾ ਕਾਬੂ
🎬 Watch Now: Feature Video
ਬਠਿੰਡਾ: ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਨੇੇੜੇ ਹੋਣ ਕਾਰਨ ਸਰਗਰਮ ਹੋਈ ਬਠਿੰਡਾ ਪੁਲਿਸ (Bathinda Police) ਨੇ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਧਾਰਮਿਕ ਜਾਂ ਸਿਆਸੀ ਆਗੂਆਂ ਨੂੰ ਨੁਕਸਾਨ ਪਹੁੰਚਾ ਕੇ ਦੰਗੇ ਕਰਵਾਉਣ ਦੀ ਫਿਰਾਕ ਵਿੱਚ ਸਨ। ਇਸ ਮੌਕੇ ਜਾਣਕਾਰੀ ਦਿੰਦਿਆਂ ਐੱਸ.ਪੀ.ਡੀ. ਤਰੁਨ ਰਤਨ (SPD Tarun Ratan) ਨੇ ਦੱਸਿਆ ਕਿ ਸੀ.ਆਈ.ਏ. ਇੰਚਾਰਜ ਤਜਿੰਦਰ ਸਿੰਘ (CIA Incharge Tajinder Singh) ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੰਡੀ ਕਲਾਂ ਭੁੱਚੋ ਵਾਲਿਆਂ ਲਈ ਰੋਡ ਉੱਪਰ ਕੁਝ ਨੌਜਵਾਨ ਧਾਰਮਿਕ ਅਤੇ ਸਿਆਸੀ ਆਗੂ (Religious and political leaders) ‘ਤੇ ਹਮਲਾ ਕਰਕੇ ਦੰਗਾ ਕਰਾਉਣਾ ਚਾਹੁੰਦੇ ਹਨ। ਜਿਸ ‘ਤੇ ਕਾਰਵਾਈ ਕਰਦਿਆਂ ਸੀ.ਆਈ.ਏ. ਸਟਾਫ਼ (CIA Staff) ਨੇ ਤਿੰਨ ਨੌਜਵਾਨਾਂ ਨੂੰ 32 ਬੋਰ ਦੀ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ ਹੈ।