ਭੋਆ ਵਿਖੇ ਘਰਾਟ ਚੱਕੀ ਚੱਲ ਰਹੀ ਆਖਰੀ ਸਾਂਹਾਂ 'ਤੇ - ਘਰਾਟ
🎬 Watch Now: Feature Video
ਪਠਾਨਕੋਟ: ਆਧੁਨਿਕ ਦੌਰ ਵਿੱਚ ਜਿੱਥੇ ਹਰ ਸ਼ਹਿਰ ਅਤੇ ਕਸਬੇ ਅੰਦਰ ਬਿਜਲਈ ਚੱਕੀਆਂ ਆਟਾ ਪੀਸਣ ਲਈ ਲੱਗੀਆਂ ਹੋਈਆਂ ਹਨ, ਉੱਥੇ ਹੀ ਬਾਜ਼ਾਰ ਵਿੱਚੋਂ ਵੀ ਥੈਲੀਆਂ ਅੰਦਰ ਆਟਾ ਘਰੇਲੂ ਵਰਤੋਂ ਵਾਸਤੇ ਉਪਲੱਬਧ ਮਿਲਦਾ ਹੈ, ਪਰ ਪੁਰਾਣੇ ਸਮਿਆਂ ਵਿੱਚ ਇਸ ਤਰ੍ਹਾਂ ਨਹੀਂ ਸੀ। ਪੁਰਾਣੇ ਸਮੇਂ ਵਿੱਚ ਆਟਾ ਪੀਸਣ ਲਈ ਪਾਣੀ ਦੇ ਵਹਾਅ ਨਾਲ ਚੱਲਣ ਵਾਲੀਆਂ ਘਰਾਟ ਚੱਕੀਆਂ ਦੀ ਵਰਤੋ ਕੀਤੀ ਜਾਂਦੀ ਸੀ। ਪਰ ਅਧੁਨਿਕ ਮਸ਼ੀਨੀ ਯੁੱਗ ਨੇ ਇਨ੍ਹਾਂ ਘਰਾਟ ਚੱਕੀਆਂ ਦੀ ਰਫਤਾਰ ਰੋਕ ਕੇ ਰੱਖ ਦਿੱਤੀ ਹੈ। ਇਸੇ ਤਰ੍ਹਾਂ ਹਲਕਾ ਭੋਆ ਦੇ ਕਸਬਾ ਸਰਨਾ ਵਿਖੇ ਪਾਣੀ ਦੇ ਵਹਾਅ ਦੇ ਨਾਲ ਆਟਾ ਪੀਸਣ ਵਾਲੀ ਘਰਾਟ ਚੱਕੀ ਆਖਰੀ ਸਾਂਹਾਂ 'ਤੇ ਚੱਲ ਰਹੀ ਹੈ। ਇਹ ਘਰਾਟ ਚਲਾਉਣ ਵਾਲਿਆਂ ਨੇ ਦੱਸਿਆ ਕਿ 1895 ਵਿੱਚ ਬਣਿਆ ਇਹ ਘਰਾਟ ਦੇਸ਼ ਅਜਾਦੀ ਤੋਂ ਬਾਅਦ ਕਈ ਸਰਕਾਰਾਂ ਆਈਆ ਅਤੇ ਕਈ ਗਈਆਂ। ਕਿਸੇ ਨੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਇਸ ਵੱਲ ਧਿਆਨ ਦੇਵੇ ਤਾਂਕਿ ਲੋਕ ਇਨ੍ਹਾਂ ਘਰਾਟ ਨੂੰ ਜਾਣ ਸਕਣ ਅਤੇ ਆਟਾ ਪਿਸਵਾ ਸਕਣ। ਇਸ ਬਾਰੇ ਗੱਲ ਕਰਦੇ ਹੋਏ ਆਟਾ ਪੀਸਣ ਵਾਲੇ ਘਰਾਟੀਏ ਦਾ ਕਿਹਾ ਕਿ ਇਸ ਘਰਾਟ 'ਤੇ ਪੀਸਣ ਵਾਲੇ ਆਟੇ ਦੀ ਜਿਥੇ ਰੋਟੀ ਬਹੁਤ ਸਵਾਦ ਬਣਦੀ ਹੈ ਉੱਥੇ ਹੀ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ।