ਪਠਾਨਕੋਟ 'ਚ ਗੈਸ ਸਿਲੰਡਰ ਨੂੰ ਅੱਗ ਲੱਗਣ ਕਾਰਨ 6 ਲੋਕ ਅੱਗ 'ਚ ਝੁਲਸੇ, 2 ਦੀ ਹਾਲਤ ਨਾਜ਼ੁਕ - ਪਠਾਨਕੋਟ ਸ਼ਹਿਰੇ ਮੁਹੱਲਾ ਅਬਰੋਲ ਨਗਰ ਵਿੱਚ ਗੈਸ ਸਿਲੰਡਰ ਨੂੰ ਅੱਗ ਲੱਗਣ ਕਾਰਨ 6 ਲੋਕ ਗੰਭੀਰ ਰੂਪ ਵਿੱਚ ਸੜ ਗਏ
🎬 Watch Now: Feature Video
ਪਠਾਨਕੋਟ: ਸ਼ਹਿਰ ਦੇ ਮੁਹੱਲਾ ਅਬਰੋਲ ਨਗਰ ਵਿੱਚ ਗੈਸ ਸਿਲੰਡਰ ਨੂੰ ਅੱਗ ਲੱਗਣ ਕਾਰਨ 6 ਲੋਕ ਗੰਭੀਰ ਰੂਪ ਵਿੱਚ ਸੜ ਗਏ ਹਨ। ਜਿਨ੍ਹਾਂ 'ਚੋਂ 2 ਨੂੰ ਅੰਮਿ੍ਰਤਸਰ ਰੈਫਰ ਕਰ ਦਿੱਤਾ ਗਿਆ ਹੈ ਅਤੇ 4 ਦਾ ਇਲਾਜ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੈਸ ਸਿਲੰਡਰ ਬਦਲਣ ਵੇਲੇ ਅਚਾਨਕ ਗੈਸ ਨੂੰ ਅੱਗ ਲੱਗੀ। ਇਸੇ ਨਾਲ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਕੋਲ ਪੰਜ ਲੋਕ ਆਏ ਸਨ ਅਤੇ ਉਨ੍ਹਾਂ ਵਿੱਚ ਇੱਕ ਦੀ ਹਾਲਤ ਗੰਭੀਰ ਸੀ ਜਿਸ ਨੂੰ ਅੰਮਿ੍ਰਤਸਰ ਰੈਫਰ ਕਰ ਦਿੱਤਾ ਗਿਆ ਹੈ ਅਤੇ ਬਾਕੀ ਦੀ ਹਾਲਤ ਵੀ ਨਾਜ਼ੁਕ ਹੈ।