ਜਲੰਧਰ ਦੇ ਰਿਹਾਇਸੀ ਇਲਾਕੇ ਵਿੱਚ ਕੂੜਾ ਸੁੱਟਣ ਵਾਲੇ ਕਾਬੂ, ਵਸੂਲਿਆ ਜੁਰਮਾਨਾ - ਨਗਰ ਨਿਗਮ
🎬 Watch Now: Feature Video
ਜਲੰਧਰ: ਨਗਰ ਨਿਗਮ ਵੱਲੋਂ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਮੁਹਿੰਮ ਤਹਿਤ ਸ਼ਹਿਰ ਵਾਸੀਆਂ ਨੂੰ ਆਪਣੇ ਆਲੇ-ਦੁਆਲੇ ਕੂੜਾ ਸੁੱਟਣ ਤੋਂ ਰੋਕਣ ਦਾ ਟੀਚਾ ਉਲੀਕਿਆਂ ਗਿਆ ਹੈ। ਇਸੇ ਮੁਹਿੰਮ ਤਹਿਤ ਜਲੰਧਰ ਦੇ ਸੂਰਿਆ ਇਨਕਲੇਵ ਵਿੱਚ ਕੂੜਾ ਸੁੱਟਣ ਆਏ ਕੁਝ ਲੋਕਾਂ ਨੂੰ ਵੈਲਫੇਅਰ ਸੁਸਾਇਟੀ ਨੇ ਫੜ੍ਹ ਲਿਆ ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਤੋਂ ਜੁਰਮਾਨੇ ਭਰਵਾਏ ਗਏ। ਨਗਰ ਨਿਗਮ ਅਧਿਕਾਰੀ ਦਾ ਕਹਿਣਾ ਹੈ ਕਿ ਲੰਮੇਂ ਸਮੇਂ ਤੋਂ ਇਲਾਕੇ ਨੂੰ ਗੰਦਲਾ ਕਰਨ ਦੀਆਂ ਸ਼ਿਕਾਇਤਾ ਮਿਲ ਰਹੀਆਂ ਸਨ। ਇਸੇ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ । ਸ਼ਹਿਰ ਨੂੰ ਸਾਫ਼ ਸੁਖਰਾ ਰੱਖਣਾ ਪ੍ਰਸ਼ਾਸਨ ਦਾ ਹੀ ਨਹੀਂ ਆਮ ਲੋਕਾਂ ਦੀ ਵੀ ਜ਼ਿੰਮੇਵਾਰੀ ਹੈ। ਸਾਨੂੰ ਇਸ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੈ।
Last Updated : Nov 1, 2020, 2:07 PM IST