ਇੱਕ ਵਾਰ ਫਿਰ ਸੰਪਤ ਨਹਿਰਾ ਉਪਰ ਨਹੀਂ ਹੋ ਸਕੇ ਦੋਸ਼ ਤੈਅ!
ਕਾਂਗਰਸ ਕੌਂਸਲਰ ਪ੍ਰੀਤੀ ਵਾਲੀਆ ਦੇ ਪਤੀ ਦਲਜੀਤ ਵਾਲੀਆ ਦੇ ਕਤਲ ਮਾਮਲੇ ਦੇ ਵਿੱਚ ਸ਼ੁੱਕਰਵਾਰ ਨੂੰ ਗੈਂਗਸਟਰ ਸੰਪਤ ਨਹਿਰਾ ਦੇ ਸਾਥੀਆਂ ਨੂੰ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇੱਕ ਵਾਰ ਫਿਰ ਮੋਹਾਲੀ ਦੀ ਅਦਾਲਤ ਗੈਂਗਸਟਰ ਸੰਪਤ ਨਹਿਰਾ ਤੇ ਬਾਕੀ ਸਾਥੀਆਂ ਉਤੇ ਦੋਸ਼ ਤੈਅ ਨਹੀਂ ਕਰ ਸਕੀ। ਇਸ ਕਰਕੇ ਅਦਾਲਤ ਨੇ ਨਵੇਂ ਸਿਰੇ ਤੋਂ ਪ੍ਰੋਡਕਸ਼ਨ ਵਰੰਟ ਜਾਰੀ ਕਰਕੇ ਚਾਰਜ ਫਰੇਮ ਕਾਰਨ ਅਗਲੀ ਤਰੀਕ 28 ਜਨਵਰੀ ਦੇ ਦਿੱਤੀ ਹੈ। ਜਾਣਕਾਰੀ ਮੁਤਾਬਿਕ ਇਸ ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਨਗਰ ਕੌਂਸਲ ਬਨੂੜ ਦੇ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ, ਦੀਪਕ ਕਟੀਰ, ਨਿੰਮਾ ਦੇ ਭਾਣਜੇ ਗੁਰਕੀਰਤ ਸਿੰਘ ਨੂੰ ਜੇਲ੍ਹ ਪ੍ਰਸਾਸ਼ਨ ਵੱਲੋਂ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਪਰ ਬਾਕੀ ਦੇ ਮੁਲਜ਼ਮ ਸੰਪਤ ਨਹਿਰਾ ਤੇ ਦੀਪਕ ਟੀਨੂੰ ਦੀ ਗ਼ੈਰ-ਹਾਜ਼ਰੀ ਕਰਕੇ ਅਦਾਲਤ ਇਨ੍ਹਾਂ ਦੋਸ਼ੀਆਂ ਦੇ ਉੱਪਰ ਦੋਸ਼ ਤੈਅ ਨਹੀਂ ਕਰ ਸਕੀ, ਕਿਉਂਕਿ ਦੋਸ਼ ਤੈਅ ਕਰਨ ਤੋਂ ਪਹਿਲਾਂ ਇਹਨਾਂ ਸਾਰਿਆ ਇਕੱਠੀਆਂ ਅਦਾਲਤ ਵਿੱਚ ਉਪਸਥਿਤੀ ਹੋਣੀ ਜ਼ਰੂਰੀ ਹੈ, ਪਰ ਵਾਰ-ਵਾਰ ਇਹ ਮੁਲਜ਼ਮ ਚਲਾਕੀ ਦੇ ਨਾਲ ਪੇਸ਼ੀ ਤੋਂ ਗ਼ੈਰ-ਹਾਜ਼ਰ ਹੋ ਰਹੇ ਹਨ। ਹਾਲਾਂਕਿ ਹੁਣ ਅਦਾਲਤ ਵੱਲੋਂ ਸਾਰੇ ਮੁਜਰਮਾਂ ਦਾ ਮੁੜ ਤੋਂ ਪ੍ਰੋਡਕਸ਼ਨ ਵਰੰਟ ਜਾਰੀ ਕੀਤਾ ਗਿਆ ਹੈ, ਤਾਂ ਜੋ ਜੇਲ੍ਹ ਪ੍ਰਸਾਸ਼ਨ ਨੂੰ ਕਿਸੇ ਮੁਲਜ਼ਮ ਨੂੰ ਪੇਸ਼ ਕਰਨ ਵਿੱਚ ਦਿੱਕਤ ਨਾ ਆਵੇ। ਇਸ ਮਾਮਲੇ ਵਿੱਚ 28 ਜਨਵਰੀ ਨੂੰ ਦੋਸ਼ ਤੈਅ ਕੀਤੇ ਜਾਣਗੇ।