ਸ਼ੋਅਰੂਮ 'ਚੋਂ ਚੋਰਾਂ ਨੇ ਵਾਹਨਾਂ ਅਤੇ ਨਕਦੀ 'ਤੇ ਕੀਤਾ ਹੱਥ ਸਾਫ਼ - ਪੁਲਿਸ ਕੋਲ ਮਾਮਲਾ ਵੀ ਦਰਜ
🎬 Watch Now: Feature Video
ਜਲੰਧਰ: ਜ਼ਿਲ੍ਹਾ ਜਲੰਧਰ ਦੇ ਥਾਣਾ ਲਾਂਬੜਾ ਅਧੀਨ ਚੋਰਾਂ ਦੇ ਹੌਂਸਲੇ ਬੁਲੰਦ ਹਨ। ਚੋਰਾਂ ਵਲੋਂ ਸ਼ੋਅਰੂਮ ਨੂੰ ਨਿਸ਼ਾਨਾ ਬਣਾਉਂਦਿਆਂ ਤਿੰਨ ਮੋਟਰਸਾਈਕਲ, ਇੱਕ ਮੈਸਟਰੋ ਸਕੂਟੀ ਸਮੇਤ ਨਕਦੀ ਚੋਰੀ ਕੀਤੀ ਹੈ। ਇਸ ਸਬੰਧੀ ਸ਼ੋਅਰੂਮ ਦੇ ਮਾਲਿਕ ਦਾ ਕਹਿਣਾ ਕਿ ਉਨ੍ਹਾਂ ਨੂੰ ਕਿਸੇ ਵਲੋਂ ਫੋਨ 'ਤੇ ਜਾਣਕਾਰੀ ਦਿੱਤੀ ਗਈ ਸੀ, ਜਿਸ ਸਬੰਧੀ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਪੁਲਿਸ ਕੋਲ ਮਾਮਲਾ ਵੀ ਦਰਜ ਕਰਵਾਇਆ ਹੈ। ਇਸ ਨੂੰ ਲੈਕੇ ਉਨ੍ਹਾਂ ਇਨਸਾਫ਼ ਦੀ ਮੰਗ ਕੀਤੀ ਹੈ। ਉਧਰ ਦੂਜੇ ਪਾਸੇ ਥਾਣਾ ਲਾਂਬੜਾ ਦੇ ਐੱਸਐੱਚਓ ਕੈਮਰੇ ਅੱਗੇ ਬੋਲਣ ਤੋਂ ਬਚਦੇ ਨਜ਼ਰ ਆਏ।