ਹਰਿਦੁਆਰ ਤੋਂ ਚੱਲ ਕੇ ਸ਼ਿਵ ਪੂਜਾ ਕਰਨ ਲਈ ਜ਼ੀਰਾ ਪਹੁੰਚੇ ਕਾਂਵੜੀਏ
ਫ਼ਿਰੋਜ਼ਪੁਰ: ਸ਼ਿਵਰਾਤਰੀ ਮੌਕੇ ਜਗ੍ਹਾ ਜਗ੍ਹਾ ਤੋਂ ਕਾਂਵੜੀਏ ਆਪਣੀ ਸ਼ਰਧਾ ਅਨੁਸਾਰ ਹਰਿਦੁਆਰ ਜਾਂਦੇ ਹਨ ਤੇ ਉਥੋਂ ਗੰਗਾ ਜੀ ਦਾ ਪਵਿੱਤਰ ਜਲ ਲੈ ਕੇ ਸ਼ਿਵਰਾਤਰੀ ਤੋਂ ਪਹਿਲਾਂ ਸ਼ਿਵ ਮੰਦਰ ਵਿੱਚ ਪਹੁੰਚਦੇ ਹਨ। ਅਗਲੀ ਸੂਬਾ ਪਹਿਲੇ ਪਹਿਰ ਸ਼ਿਵਲਿੰਗ ਉੱਪਰ ਗੰਗਾ ਜਲ ਚੜ੍ਹਾ ਕੇ ਪੂਜਾ ਅਰਚਨਾ ਕਰਦੇ ਹਨ ਇਸੇ ਤਰ੍ਹਾਂ ਜ਼ੀਰਾ ਦੇ ਸ਼ਿਵ ਦਰਬਾਰ ਸੰਸਥਾ ਦੇ ਮੈਂਬਰਾਂ ਵੱਲੋਂ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਕਾਂਵੜੀਏ ਜ਼ੀਰਾ ਪੁੱਜੇ। ਇਸ ਮੌਕੇ ਸੰਸਥਾ ਦੇ ਮੈਂਬਰ ਨੇ ਦੱਸਿਆ ਕਿ ਅਸੀਂ ਹਰਿਦੁਆਰ ਤੋਂ ਕਾਂਵੜ ਲੈ ਕੇ ਜ਼ੀਰਾ ਪਹੁੰਚੇ ਹਾਂ ਤੇ ਰਸਤੇ ਵਿੱਚ ਬਾਬਾ ਭੋਲੇ ਦੇ ਜੈਕਾਰਿਆਂ ਨਾਲ ਇਹ ਸਫਰ ਕਿਵੇਂ ਘਟ ਗਿਆ ਪਤਾ ਨਹੀਂ ਲੱਗਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਹ ਸਾਡੀ ਗਿਆਰ੍ਹਵੇਂ ਯਾਤਰਾ ਹੈ ਜੋ ਸ਼ਿਵ ਭੋਲੇ ਦੇ ਅਸ਼ੀਰਵਾਦ ਨਾਲ ਸਫ਼ਲ ਹੋਈ ਹੈ।
Last Updated : Mar 11, 2021, 8:49 AM IST