ਮੰਡੀ ਗੋਬਿੰਦਗੜ੍ਹ ਵਿਖੇ ਲਾਇਆ ਮੁਫ਼ਤ ਮੈਡੀਕਲ ਕੈਂਪ - Free Medical Camp
🎬 Watch Now: Feature Video
ਫਤਿਹਗੜ੍ਹ ਸਾਹਿਬ: ਮੰਡੀ ਗੋਬਿੰਦਗੜ੍ਹ ਦੀ ਤੇਰੇ ਭਾਣੇ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਵੱਲੋਂ ਮੁਫ਼ਤ ਮੈਡੀਕਲ ਕੈਂਪ ਡਾ. ਗੁਰਮੁਖ ਸਿੰਘ ਕਲੋਨੀ ਦੇ ਲਾਇਨਜ਼ ਮਾਡਲ ਸਕੂਲ ਵਿੱਚ ਲਗਵਾਇਆ ਗਿਆ। ਇਸ ਕੈਂਪ ਦੇ ਦੋਰਾਨ 250 ਮਰੀਜਾਂ ਦਾ ਮੁਫ਼ਤ ਚੈਕਅੱਪ ਕੀਤਾ ਗਿਆ। ਡਾ. ਗੁਲਜ਼ਾਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਟੀਮ ਵੱਲੋਂ ਮੰਡੀ ਗੋਬਿੰਦਗੜ੍ਹ ਵਿੱਚ ਤੇਰੇ ਭਾਣੇ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਵੱਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ। ਇਸ ਕੈਂਪ ਦੌਰਾਨ ਹਰ ਤਰ੍ਹਾਂ ਟੈਸਟ ਮੁਫਤ ਵਿੱਚ ਕੀਤੇ ਅਤੇ ਮਰੀਜ਼ਾਂ ਨੂੰ ਦਵਾਈ ਵੀ ਦਿੱਤੀ ਗਈ। ਉਹਨਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਟਰੱਸਟ ਵੱਲੋਂ 250 ਦੇ ਕਰੀਬ ਲੋਕਾਂ ਦੇ ਟੈਸਟ ਕੀਤੇ ਗਏ।