ਪੁਲਿਸ ਅਧਿਕਾਰੀ ਨੂੰ ਮੁਫਤ ਮੰਗਵਾਇਆ ਖਾਣਾ ਪਿਆ ਮਹਿੰਗਾ, ਉੱਚ ਅਧਿਕਾਰੀਆਂ ਨੇ ਕੀਤਾ ਸਸਪੈਂਡ - police officer
🎬 Watch Now: Feature Video
ਜਲੰਧਰ: ਨੰਗਲ ਸ਼ਾਮਾ ਦੇ ਚੌਂਕੀ ਇੰਚਾਰਜ ਨੂੰ ਮੁਫ਼ਤ ਵਿੱਚ ਖਾਣ ਦਾ ਲੁਫ਼ਤ ਉਸ ਵੇਲੇ ਮਹਿੰਗਾ ਪੈ ਗਿਆ ਜਦ ਉੱਚ ਅਧਿਕਾਰੀਆਂ ਨੇ ਉਸ ਨੂੰ ਸਸਪੈਂਡ ਕਰ ਦਿੱਤਾ ਹੈ। ਡੀ.ਸੀ.ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਮੁਲਾਜ਼ਮ ਮੁਫ਼ਤ ਖਾਣੇ ਦੇ ਲਈ ਵਿਧਵਾ ਔਰਤ ਵੱਲੋਂ ਚਲਾਏ ਜਾ ਰਹੇ ਰੈਸਟੋਰੈਂਟ ਵਿੱਚ ਮੁਫ਼ਤ ਖਾਣੇ ਦਾ ਮਜ਼ਾ ਲੈ ਰਿਹਾ ਸੀ। ਜਾਂਚ ਕਰਵਾਈ ਤਾਂ ਪਤਾ ਚੱਲਿਆ ਕਿ ਰਾਮਾਮੰਡੀ ਥਾਣੇ ਵਿੱਚ ਪੈਂਦੀ ਨੰਗਲ ਸ਼ਾਮਾ ਚੌਂਕੀ ਦਾ ਇੰਚਾਰਜ ਮਹਿੰਦਰ ਸਿੰਘ ਪੁਲਿਸ ਅਧਿਕਾਰੀ ਨੇ ਵਿਧਵਾ ਔਰਤ ਦੇ ਰੈਸਟੋਰੈਂਟ 'ਤੇ ਜਾ ਕੇ ਮੁਫਤ ਖਾਣਾ ਖਾਣ ਦਾ ਜ਼ਿਕਰ ਕੀਤਾ ਜਿਸ ਤੋਂ ਬਾਅਦ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।