ਵਿਦੇਸ਼ ਭੇਜਣ ਦੇ ਨਾਮ ’ਤੇ ਠੱਗੇ 11 ਲੱਖ 20 ਹਜ਼ਾਰ ਰੁਪਏ - ਜਾਂਚ ਤੋਂ ਬਾਅਦ ਉਕਤ
🎬 Watch Now: Feature Video
ਫਰੀਦਕੋਟ: ਵਿਦੇਸ਼ਾਂ ਦੇ ਸੁਪਨੇ ਦਿਖਾ ਕੇ ਲੱਖਾਂ ਰੁਪਏ ਠੱਗ ਏਜੰਟ ਮਾਲੋਮਾਲ ਹੋ ਰਹੇ ਹਨ ਅਤੇ ਕਈ ਭੋਲੇਭਾਲੇ ਲੋਕ ਤਾਂ ਠੱਗੀ ਖਾਣ ਤੋਂ ਬਾਅਦ ਵੀ ਇਸ ਚੀਜ਼ ਦਾ ਜ਼ਿਕਰ ਨਹੀਂ ਕਰਦੇ ਬਸ ਹੱਥ ਮਲਦੇ ਰਹਿ ਜਾਂਦੇ ਹਨ । ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਇਮੀਗ੍ਰੇਸ਼ਨ ਸੈਂਟਰ ਮਾਲਿਕ ਵੱਲੋਂ ਕੋਟਕਪੂਰਾ ਦੇ ਇਕ ਵਿਅਕਤੀ ਨੂੰ ਕਨੇਡਾ ਭੇਜਣ ਦੇ ਨਾਮ ਤੇ 11 ਲੱਖ ਰੁਪਏ 20 ਹਜ਼ਾਰ ਰੁਪਏ ਠੱਗ ਲਏ, ਪਰ ਉਸਨੂੰ ਕਨੇਡਾ ਭੇਜਣ ਲਈ ਨਾ ਤਾਂ ਫਾਈਲ ਹੀ ਲਗਾਈ ਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ। ਪੁਲਿਸ ਵੱਲੋਂ ਜਾਂਚ ਤੋਂ ਬਾਅਦ ਉਕਤ ਇਮੀਗ੍ਰੇਸ਼ਨ ਮਾਲਕ ਖਿਲਾਫ ਮਾਮਲਾ ਦਰਜ਼ ਕਰ ਲਿਆ ਗਿਆ ਹੈ।