ਧੁੰਦ ਤੇ ਕੋਹਰੇ ਨੇ ਕੀਤਾ ਨਵੇਂ ਸਾਲ ਦਾ ਸਵਾਗਤ - ਨਵੇਂ ਸਾਲ ਦਾ ਸਵਾਗਤ ਕੋਹਰੇ ਤੇ ਠੰਢ
🎬 Watch Now: Feature Video

ਜਲੰਧਰ: ਪੂਰੇ ਉੱਤਰ ਭਾਰਤ ਨੂੰ ਸ਼ੀਤ ਲਹਿਰ ਤੇ ਕੋਹਰੇ ਨੇ ਆਪਣੀ ਚਪੇਟ ਵਿੱਚ ਲੈ ਲਿਆ ਹੈ। ਖਾਸਕਰ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੀ ਗੱਲ ਕਰੇ ਤਾਂ ਇੱਥੇ ਠੰਢ ਦੇ ਨਾਲ-ਨਾਲ ਕੋਹਰਾ ਵੀ ਘੱਟ ਹੋਣ ਦਾ ਨਾਂਅ ਨਹੀਂ ਲੈ ਰਿਹਾ ਹੈ। ਜਲੰਧਰ ਵਿੱਚ ਨਵੇਂ ਸਾਲ ਦਾ ਸਵਾਗਤ ਕੋਹਰੇ ਤੇ ਠੰਢ ਨੇ ਕੀਤਾ ਤੇ ਲੋਕਾਂ ਨੇ ਪਿਛਲੇ ਦੋ ਤਿੰਨ ਦਿਨਾਂ ਤੋਂ ਸੂਰਜ ਦੇ ਦਰਸ਼ਨ ਨਹੀਂ ਕੀਤੇ ਅਤੇ ਅੱਜ ਇੱਕ ਜਨਵਰੀ ਨੂੰ ਦੁਪਹਿਰ ਤੱਕ ਕੜਾਕੇ ਦੀ ਠੰਢ ਰਹੀ। ਸ਼ਹਿਰ ਦੇ ਨੇੜੇ-ਤੇੜੇ ਦੇ ਇਲਾਕਿਆਂ ਵਿੱਚ ਵੀ ਸੀਤ ਲਹਿਰ ਦੇਖਣ ਨੂੰ ਮਿਲੀ, ਜਿਸ ਕਾਰਨ ਵਾਹਨਾਂ ਨੂੰ ਕਾਫ਼ੀ ਦਿੱਕਤਾਂ ਆ ਰਹੀਆਂ ਹਨ।