ਅੰਮ੍ਰਿਤਸਰ ਕੇਂਦਰੀ ਜੇਲ੍ਹ ਤੋਂ ਪੰਜ ਕੈਦੀਆਂ ਨੇ ਫਰਾਰ ਹੋਣ ਦੀ ਕੀਤੀ ਕੋਸ਼ਿਸ਼ - ਅੰਮ੍ਰਿਤਸਰ ਨਿਊਜ਼ ਅਪਡੇਟ
🎬 Watch Now: Feature Video
ਅੰਮ੍ਰਿਤਸਰ: ਜ਼ਿਲ੍ਹੇ 'ਚ ਸਥਿਤ ਕੇਂਦਰੀ ਜੇਲ੍ਹ ਚੋਂ ਪੰਜ ਕੈਦੀਆਂ ਵੱਲੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਇਸ 'ਚ ਕਾਮਯਾਬ ਨਾ ਹੋ ਸਕੇ। ਜਾਣਕਾਰੀ ਮੁਤਾਬਕ ਦੇਰ ਰਾਤ ਯੋਜਨਾ ਮੁਤਾਬਕ ਇਨ੍ਹਾਂ ਕੈਦੀਆਂ ਵੱਲੋਂ ਕੰਧ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤੇ ਉਨ੍ਹਾਂ ਵੱਲੋਂ ਕੰਬਲ ਨਾਲ ਤਿਆਰ ਕੀਤੀ ਗਈ ਰੱਸੀ ਨਾਲ ਸੰਨ੍ਹ ਲਗਾਈ ਜਾ ਰਹੀ ਸੀ। ਇਸ ਦੌਰਾਨ ਜੇਲ੍ਹ ਸੁਰੱਖਿਆ 'ਚ ਤਾਇਨਾਤ ਕਰਮਚਾਰੀਆਂ ਨੂੰ ਇਸ ਦਾ ਪਤਾ ਲੱਗਣ ਤੇ ਮੁਲਜ਼ਮਾਂ ਨੂੰ ਮੁੜ ਕਾਬੂ ਕਰ ਲਿਆ ਗਿਆ। ਜੇਲ੍ਹ ਪ੍ਰਸ਼ਾਸਨ ਵੱਲੋਂ ਬੇਸ਼ਕ ਕੈਦੀਆਂ ਦੀ ਯੋਜਨਾ ਨੂੰ ਅਸਫ਼ਲ ਕਰ ਦਿੱਤਾ ਗਿਆ ਹੈ ਪਰ ਇਸ ਨਾਲ ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਉੱਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ।