ਲੁਧਿਆਣਾ ਵਿਖੇ ਦੁਕਾਨ 'ਚ ਸਿਲੰਡਰ ਫੱਟਣ ਨਾਲ ਲੱਗੀ ਅੱਗ, ਜਾਨੀ ਮਾਲ ਤੋਂ ਰਿਹਾ ਬਚਾਅ - fire brigade
🎬 Watch Now: Feature Video
ਲੁਧਿਆਣਾ: ਸ਼ਹਿਰ ਦੇ ਦਰੇਸੀ ਇਲਾਕੇ 'ਚ ਇੱਕ ਦੁਕਾਨ ਅੰਦਰ ਸਿਲੰਡਰ ਫੱਟ ਜਾਣ ਕਾਰਨ ਅੱਗ ਲਗ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਇਸ ਬਾਰੇ ਦੱਸਦੇ ਹੋਏ ਫਾਇਰ ਬ੍ਰਿਗੇਡ ਅਧਿਕਾਰੀ ਸ੍ਰਿਸ਼ਟੀ ਨਾਥ ਸ਼ਰਮਾ ਨੇ ਦੱਸਿਆ ਕਿ ਇਹ ਅੱਗ ਸਿਲੰਡਰ ਦੇ ਫੱਟਣ ਨਾਲ ਲੱਗੀ ਸੀ, ਜਦਕਿ ਅੱਗ ਵਾਲੀ ਥਾਂ ਤੋਂ ਦੋ ਸਿਲੈਂਡਰ ਮਿਲੇ ਹਨ। ਇਸ ਹਾਦਸੇ 'ਚ ਘਰ ਦੀ ਛੱਤ ਨੂੰ ਕਾਫੀ ਨੁਕਸਾਨ ਹੋਇਆ ਪਰ ਇਸ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਮਾਲ ਦਾ ਨੁਕਸਾਨ ਨਹੀਂ ਹੋਇਆ ਹੈ।