ਪਟਿਆਲਾ : ਫੋਕਲ ਪੁਆਇੰਟ ਵਿਖੇ ਸਪੋਰਟਸ ਫੈਕਟਰੀ 'ਚ ਲੱਗੀ ਅੱਗ, ਜਾਨੀ ਨੁਕਸਾਨ ਤੋਂ ਰਿਹਾ ਬਚਾਅ - Fire in sports factory
🎬 Watch Now: Feature Video
ਪਟਿਆਲਾ: ਫੋਕਲ ਪੁਆਇੰਟ 'ਚ ਇੱਕ ਸਪੋਰਟਸ ਫੈਕਟਰੀ 'ਚ ਲੱਗੀ ਅੱਗ ਲੱਗਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਇਥੋਂ ਦੇ ਪਲਾਟ ਨੰਬਰ 7 'ਚ ਸਥਿਤ ਸੰਤੋਸ਼ ਸਪੋਰਟ ਨਾਂਅ ਦੀ ਇੱਕ ਫੈਕਟਰੀ ਸਥਿਤ ਹੈ। ਅੱਗ ਲੱਗਣ ਦਾ ਪਤਾ ਲਗਦੇ ਹੀ ਇਸ ਦੀ ਖ਼ਬਰ ਪੁਲਿਸ ਤੇ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪੁੱਜ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਫਾਇਰ ਬ੍ਰਿਗੇਡ ਵੱਲੋਂ ਕੜੀ ਮਸ਼ਕਤ ਤੋਂ ਬਾਅਦ ਅੱਗ ਉੱਤੇ ਕਾਬੂ ਪਾ ਲਿਆ ਗਿਆ। ਫਾਇਰ ਬ੍ਰਿਗੇਡ ਤੇ ਫੈਕਟਰੀ ਮਾਲਿਕ ਦੇ ਮੁਤਾਬਕ ਫੈਕਟਰੀ 'ਚ ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ ਸੀ। ਫੈਕਟਰੀ ਦੇ ਉਪਰਲੇ ਹਿੱਸੇ 'ਚ ਬਣਿਆ ਹਾਲ ਤੇ ਪੂਰੀ ਤਰ੍ਹਾਂ ਨਾਲ ਅੱਗ ਕਾਰਨ ਸੜ ਗਿਆ। ਇਸ ਦੌਰਾਨ ਮਾਲੀ ਨੁਕਸਾਨ ਤਾਂ ਹੋਇਆ ਪਰ ਕਰਫਿਊ ਦੇ ਚਲਦੇ ਫੈਕਟਰੀ 'ਚ ਕੋਈ ਕਰਮਚਾਰੀ ਦੇ ਨਾ ਹੋਣ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।