ਲੋਹੜੀ ਮੌਕੇ ਬਾਜ਼ਾਰਾਂ 'ਚ ਲੱਗੀਆਂ ਰੌਣਕਾਂ, ਪਤੰਗਾਂ ਦੀ ਖਰੀਦਦਾਰੀ ਵਧੀ
🎬 Watch Now: Feature Video
ਅੰਮ੍ਰਿਤਸਰ: ਲੋਹੜੀ ਦਾ ਤਿਉਹਾਰ ਪੰਜਾਬੀਆਂ ਵਲੋਂ ਬੜੀ ਹੀ ਸਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਦਾ ਹੈ ਅਤੇ ਇਸ ਦਿਨ ਪੰਤਗਬਾਜੀ ਦੇ ਸ਼ੌਕੀਨ ਆਪਣੇ ਸ਼ੌਕ ਦੇ ਸਦਕਾ ਪਤੰਗਾਂ ਦੀ ਖਰੀਦਦਾਰੀ ਵੀ ਕਰਦੇ ਹਨ। ਇਸ ਦੇ ਨਾਲ ਹੀ ਦੁਕਾਨਦਾਰ ਵੀ ਵੱਖ-ਵੱਖ ਤਰ੍ਹਾਂ ਦੇ ਪਤੰਗ ਵੇਚਣ ਲਈ ਲੈਕੇ ਆਉਂਦੇ ਹਨ। ਇਸ ਮੌਕੇ ਗੱਲਬਾਤ ਕਰਦਿਆਂ ਦੁਕਾਨਦਾਰ ਅਤੇ ਗ੍ਰਾਹਕਾਂ ਨੇ ਦਸਿਆ ਕਿ ਮੌਸਮ ਦਾ ਮਿਜਾਜ ਚਾਹੇ ਠੰਡਾ ਹੈ ਪਰ ਪਤੰਗਾਂ ਦੇ ਸ਼ੌਕੀਨ ਪਤੰਗ ਖਰੀਦ ਕੇ ਲਿਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਕਿ ਇਸ ਮੌਕੇ ਉਹ ਵੱਖ-ਵੱਖ ਤਰ੍ਹਾਂ ਦੇ ਪਤੰਗ ਵਿਕਰੀ ਲਈ ਲੈ ਕੇ ਆਏ ਹਨ।