ਫ਼ਿਰੋਜ਼ਪੁਰ: ਮਮਦੋਟ ਦੀ ਸ਼ਿਵਾਨੀ ਨੇ ਸੀਬੀਐਸਈ ਦੀ 12ਵੀਂ ਜਮਾਤ 'ਚ ਹਾਲਤ ਕੀਤੇ 97 ਫੀਸਦੀ ਅੰਕ - Mamdot's Shivani
🎬 Watch Now: Feature Video
ਫ਼ਿਰੋਜ਼ਪੁਰ: ਸੀਬੀਐਸਈ ਵੱਲੋਂ 12ਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਵਿੱਚ ਜ਼ਿਲ੍ਹੇ ਦੇ ਕਸਬੇ ਮਮਦੋਟ ਦੀ ਸ਼ਿਵਾਨੀ ਮਦਾਨ ਨੇ 97 ਫੀਸਦੀ ਅੰਕ ਲੈ ਕੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਸ਼ਿਵਾਨੀ ਮਦਾਨ ਨੇ ਕਿਹਾ ਕਿੲਸ ਕਾਮਯਾਬੀ ਲਈ ਉਸ ਨੂੰ ਬਹੁਤ ਮਿਹਨਤ ਕਰਨੀ ਪਈ ਹੈ। ਉਨ੍ਹਾਂ ਕਿਹਾ ਕਿ ਉਸ ਦੇ ਪਿਤਾ ਜੀ ਦੇ ਗੁਜ਼ਰ ਜਾਣ ਤੋਂ ਬਾਅਦ ਉਹ ਮਾਨਸਿਕ ਤੌਰ 'ਤੇ ਟੁੱਟ ਗਈ ਸੀ ਪਰ ਘਰ ਵਾਲਿਆਂ, ਅਧਿਆਪਕਾਂ ਅਤੇ ਭੈਣ ਭਰਾਵਾਂ ਦੀ ਹੱਲਾਸ਼ੇਰੀ ਨਾਲ ਉਸ ਨੇ ਪੜ੍ਹਾਈ ਨੂੰ ਮਨ ਲਾ ਕੇ ਕੀਤਾ। ਸ਼ਿਵਾਨੀ ਨੇ ਕਿਹਾ ਕਿ ਉਹ ਇੰਜੀਨੀਅਰ ਬਣਾ ਚਹੁੰਦੀ ਹੈ।