ਫ਼ਿਰੋਜ਼ਪੁਰ: ਸ਼ਰਾਬ ਦੇ ਠੇਕੇ ਤਾਂ ਖੁਲ੍ਹੇ ਪਰ ਨਹੀਂ ਪੁਜੇ ਖ਼ਰੀਦਦਾਰ
🎬 Watch Now: Feature Video
ਫ਼ਿਰੋਜਪੁਰ: ਪੰਜਾਬ 'ਚ ਸਰਕਾਰ ਵੱਲੋਂ ਅੱਜ ਤੋਂ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਆਗਿਆ ਦੇ ਦਿੱਤੀ ਗਈ ਹੈ। ਫ਼ਿਰੋਜਪੁਰ 'ਚ ਸ਼ਰਾਬ ਮਾਲਕਾਂ ਤੇ ਦੁਕਾਨਦਾਰਾਂ ਵੱਲੋਂ ਸ਼ਹਿਰ 'ਚ ਸਵੇਰੇ 9 ਵਜੇ ਤੋਂ ਹੀ ਦੁਕਾਨਾਂ ਖੋਲ੍ਹ ਦਿੱਤੀਆਂ ਗਈਆਂ ਹਨ। ਦੁਕਾਨਦਾਰਾਂ ਵੱਲੋਂ ਸ਼ਰਾਬ ਦੀਆਂ ਦੁਕਾਨਾਂ ਤਾਂ ਖੋਲ੍ਹੀਆਂ ਗਈਆਂ ਹਨ ਪਰ ਇਸ ਦੌਰਾਨ ਹੋਰਨਾਂ ਥਾਵਾਂ ਵਾਂਗ ਇੱਥੇ ਖਰੀਦਦਾਰਾਂ ਦੀ ਭੀੜ ਨਜ਼ਰ ਨਹੀਂ ਆਈ। ਆਹਤਾ ਮਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਰਕਾਰੀ ਆਦੇਸ਼ਾਂ ਦੀ ਪਾਲਣਾ ਕਰਦਿਆਂ ਦੁਕਾਨ ਦੇ ਬਾਹਰ ਇੱਕ -ਇੱਕ ਮੀਟਰ ਦੀ ਦੂਰੀ 'ਤੇ ਨਿਸ਼ਾਨ ਬਣਾਏ ਹਨ ਤਾਂ ਜੋ ਸਮਾਜਿਕ ਦੂਰੀ ਦੀ ਪਾਲਣਾ ਹੋ ਸਕੇ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਹੋਮ ਡਿਲਵਰੀ ਦਾ ਪਾਸ ਹਾਸਲ ਕਰਨ ਲਈ ਰਜਿਸਟ੍ਰੇਸ਼ਨ ਵੀ ਕਰਵਾ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਵਿਰੋਧੀ ਧਿਰ ਵੱਲੋਂ ਕਰਫਿਊ ਦੌਰਾਨ ਸ਼ਰਾਬ ਦੀ ਵਿਕਰੀ ਨੂੰ ਮੰਜ਼ੂਰੀ ਦਿੱਤੇ ਜਾਣ ਨੂੰ ਲੈ ਕੈਪਟਨ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ।