ਕੇਂਦਰੀ ਜੇਲ੍ਹ ਇੱਕ ਵਾਰ ਫੇਰ ਸਵਾਲਾਂ ਦੇ ਘੇਰੇ ‘ਚ - ਪੁਲਿਸ ਅਧਿਕਾਰੀ
🎬 Watch Now: Feature Video
ਫਿਰੋਜ਼ਪੁਰ: ਜ਼ਿਲ੍ਹੇ ਦੀ ਕੇਂਦਰੀ ਜੇਲ੍ਹ ਇੱਕ ਵਾਰ ਫੇਰ ਸਵਾਲਾਂ ਦੇ ਘੇਰੇ ਦੇ ਵਿੱਚ ਹੈ। ਜੇਲ੍ਹ ‘ਚੋਂ ਲਗਾਤਾਰ ਮੋਬਾਇਲ ਫੜ੍ਹੇ ਜਾਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਤੱਕ ਜੇਲ੍ਹ ਦੇ ਵਿੱਚੋਂ ਕਰੀਬ 25 ਮੋਬਾਇਲ ਫੜ੍ਹੇ ਜਾ ਚੁੱਕੇ ਹਨ। ਹੁਣ ਇੱਕ ਵਾਰ ਫੇਰ ਜੇਲ੍ਹ ਦੇ ਵਿੱਚੋਂ 5 ਮੋਬਾਇਲ ਫੋਨ ਬਰਾਮਦ ਹੋਏ ਹਨ। ਜਾਣਕਾਰੀ ਅਨੁਸਾਰ ਜਿਹੜੇ ਇਹ ਫੋਨ ਬਰਾਮਦ ਹੋਏ ਹਨ ਇਹ ਜੇਲ੍ਹ ਦੇ ਬਾਹਰੋਂ ਅੰਦਰ ਸੁੱਟੇ ਗਏ ਹਨ। ਇਸ ਘਟਨਾ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੇਲ੍ਹ ਚਾਰੇ ਪਾਸੇ ਤੋਂ ਭੀੜ ਭੜੱਕੇ ਦੇ ਇਲਾਕੇ ਚ ਘਿਰੀ ਹੋਈ ਹੈ ਜਿਸ ਕਰਕੇ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ।