ਫਾਜ਼ਿਲਕਾ: ਰਾਸ਼ਨ ਦੀ ਦੁਕਾਨ ਤੋਂ 20 ਲੀਟਰ ਦੇਸੀ ਘਿਓ ਚੋਰੀ ਕਰ ਫਰਾਰ ਹੋਇਆ ਨੌਜਵਾਨ
🎬 Watch Now: Feature Video
ਫਾਜ਼ਿਲਕਾ : ਅਬੋਹਰ ਬੱਸ ਸਟੈਂਡ ਦੇ ਨੇੜੇ ਨਿੰਰਕਾਰੀ ਭਵਨ 'ਤੇ ਸਥਿਤ ਇੱਕ ਰਾਸ਼ਨ ਦੀ ਦੁਕਾਨ 'ਚ 20 ਲੀਟਰ ਦੇਸੀ ਘਿਓ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਾਰੇ ਦੱਸਦੇ ਹੋਏ ਦੁਕਾਨਦਾਰ ਨੇ ਦੱਸਿਆ ਕਿ ਉਹ ਸਰਦਾਰਾਂ ਦੀ ਹੱਟੀ ਦੇ ਨਾਂਅ ਤੋਂ ਦੁਕਾਨ ਚਲਾਉਂਦੇ ਹਨ। ਉਨ੍ਹਾਂ ਕੋਲ ਇੱਕ ਨੌਜਵਾਨ ਆਇਆ ਤੇ ਉਸ ਨੇ ਪੰਜੀਰੀ ਬਣਾਉਣ ਦੇ ਸਮਾਨ ਦੀ ਮੰਗ ਕੀਤੀ। ਉਸ ਨੇ 20 ਲੀਟਰ ਦੇਸੀ ਘਿਓ, ਡ੍ਰਾਈ ਫਰੂਟ ਤੇ ਹੋਰਨਾਂ ਕਈ ਚੀਜਾਂ ਮੰਗੀਆਂ। ਜਦ ਮਹਿਲਾ ਕਰਮਚਾਰੀ ਹੋਰ ਸਮਾਨ ਲੈਣ ਲਈ ਦੁਕਾਨ ਦੇ ਪਿਛਲੇ ਹਿੱਸੇ 'ਚ ਗਈ ਤਾਂ ਉਕਤ ਨੌਜਵਾਨ ਦੁਕਾਨ ਤੋਂ 20 ਲੀਟਰ ਦੇਸੀ ਘਿਓ ਦਾ ਪੀਪਾ ਲੈ ਕੇ ਫਰਾਰ ਹੋ ਗਿਆ। ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਦੁਕਾਨਦਾਰ ਵੱਲੋਂ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਿੱਤੀ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।