ਫਾਜ਼ਿਲਕਾ: ਹਥਿਆਰਬੰਦ ਨਸ਼ੇੜੀਆਂ ਨੇ ਨਸ਼ਾ ਛਡਾਊ ਕੇਂਦਰ ਕਰਮਚਾਰੀਆਂ 'ਤੇ ਕੀਤਾ ਹਮਲਾ, 1 ਗੰਭੀਰ ਜ਼ਖਮੀ - ਨਸ਼ਾ ਛੁਡਾਊ ਕੇਂਦਰ
🎬 Watch Now: Feature Video
ਫਾਜ਼ਿਲਕਾ: ਜ਼ਿਲ੍ਹੇ ਦੇ ਖੂਈ ਖੇੜਾ 'ਚ ਸਰਕਾਰ ਵਲੋਂ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰ ਦੇ ਕਰਮਚਾਰੀਆਂ ਉੱਤੇ 9 ਹਥਿਆਰਬੰਦ ਨਸ਼ੇੜੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ 'ਚ ਇੱਕ ਕਰਮਚਾਰੀ ਗੰਭੀਰ ਜ਼ਖਮੀ ਹੋ ਗਿਆ। ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਨਸ਼ਾ ਛਡਾਊ ਕੇਂਦਰ ਦੇ ਕਰਮਚਾਰੀ ਦੇਵਾਂਸ਼ੂ ਕੁਮਾਰ ਨੇ ਦੱਸਿਆ ਕਿ ਉਕਤ ਮੁਲਜ਼ਮ ਉਨ੍ਹਾਂ ਦੇ ਕੇਂਦਰ ਤੋਂ ਦਵਾਈ ਲੈਣ ਆਏ। ਉਹ ਵਾਰ-ਵਾਰ ਵੱਧ ਮਾਤਰਾ 'ਚ ਦਵਾਈ ਦੀ ਮੰਗ ਕਰ ਰਹੇ ਸਨ। ਜਦ ਕੇਂਦਰ ਦੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਬਿਨ੍ਹਾਂ ਡਾਕਟਰੀ ਸਲਾਹ ਤੋਂ ਦਵਾਈ ਦੇਣ ਲਈ ਮਨਾ ਕੀਤਾ ਤਾਂ ਮੁਲਜ਼ਮਾਂ ਨੇ ਉਨ੍ਹਾਂ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਗੰਭੀਰ ਜ਼ਖਮੀ ਕਰਮਚਾਰੀ ਨੂੰ ਜ਼ੇਰੇ ਇਲਾਜ ਭਰਤੀ ਕਰਵਾਇਆ ਗਿਆ। ਇਸ ਬਾਰੇ ਸਿਵਲ ਹਸਪਤਾਲ ਦੀ ਡਾਕਟਰੀ ਟੀਮ ਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਕਰਮਚਾਰੀਆਂ ਮੁਤਾਬਕ 9 'ਚੋਂ 2 ਮੁਲਜ਼ਮਾਂ ਦੀ ਪਛਾਣ ਹੋ ਚੁੱਕੀ ਹੈ। ਕਰਮਚਾਰੀਆਂ ਨੇ ਇਨਸਾਫ ਦੀ ਮੰਗ ਕਰਦਿਆਂ ਮੁਲਜ਼ਮਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।