ਮਨੁੱਖਤਾ ਨੂੰ ਬਚਾਉਣ ਲਈ ਕਿਸਾਨ ਕੁਦਰਤੀ ਖੇਤੀ ਵੱਲ ਮੁੜਨ: ਹਰਪ੍ਰੀਤ ਸਿੰਘ - ਕੁਦਰਤੀ ਖੇਤੀ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-6878655-807-6878655-1587453601597.jpg)
ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਬਿਮਾਰੀਆਂ ਤੋਂ ਬਚਣ ਲਈ ਆਪਣਾ ਰਹਿਣ-ਸਹਿਣ ਬਦਲਣਾ ਪਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਮੁੜ ਦੇਸੀ ਖਾਣ-ਪੀਣ ਵੱਲ ਆਉਣਾ ਪਵੇਗਾ, ਕਿਉਂਕਿ ਅੱਜ ਦੇ ਹਾਲਾਤਾਂ ਤੋਂ ਪੈਦਾ ਹੋਏ ਲੌਕਡਾਊਨ ਸਦੀਵੀ ਨਹੀਂ ਰਹਿ ਸਕਦੇ ਤੇ ਇਸ ਕੋਰੋਨਾ ਬਾਰੇ ਆਪਣੇ ਮਨ ਵਿੱਚੋਂ ਭੈਅ ਵੀ ਕੱਢਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਰੋਗ ਮੁਕਤ ਖੇਤੀ ਕਰਨੀ ਚਾਹੀਦੀ ਹੈ। ਜੈਵਿਕ ਖੇਤੀ ਤੋਂ ਬਿਨਾਂ ਅਸੀਂ ਬਿਮਾਰੀਆਂ ਨਾਲ ਘਿਰੇ ਰਹਾਂਗੇ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਕਿਸਾਨਾਂ ਨੂੰ ਆਪਣੇ ਖਾਣ ਜੋਗੀ ਖੇਤੀ ਤਾਂ ਕੁਦਰਤੀ ਕਰਨੀ ਹੀ ਚਾਹੀਦੀ ਹੈ।