ਫਗਵਾੜਾ 'ਚ ਕਿਸਾਨਾਂ ਨੇ ਰੋਕੀਆਂ ਟਰੇਨਾਂ - Delhi
🎬 Watch Now: Feature Video
ਕਪੂਰਥਲਾ:ਭਾਰਤ ਬੰਦ ਦੀ ਕਾਲ ਨੂੰ ਲੈ ਕੇ ਫਗਵਾੜਾ (Phagwara)ਦੇ ਰੇਲਵੇ ਸਟੇਸ਼ਨ ਉਤੇ ਟਰੇਨਾਂ ਰੋਕੀਆਂ ਗਈਆ।ਟਰੇਨਾਂ ਰੋਕਣ ਕਾਰਨ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ।ਇਸ ਮੌਕੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਦਿੱਲੀ (Delhi)ਦੀਆਂ ਸਰਹੱਦਾਂ ਉਤੇ 11 ਮਹੀਨਿਆਂ ਤੋਂ ਸ਼ਾਤੀਮਈ ਢੰਗ ਨਾਲ ਧਰਨਾ ਦੇ ਰਹੇ ਹਨ।ਉਨ੍ਹਾਂ ਕਿਹਾ ਹੈ ਕਿ ਕੇਂਦਰ ਸਰਕਾਰ ਕਾਲੇ ਕਾਨੂੰਨਾਂ ਨੂੰ ਰੱਦ ਨਹੀ ਕਰ ਰਹੀ ਹੈ।ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਗਏ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।