ਕਿਸਾਨਾਂ ਨੇ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਦਿੱਤਾ ਧਰਨਾ - ਖੇਤੀ ਕਾਨੂੰਨਾਂ ਦੇ ਵਿਰੋਧ
🎬 Watch Now: Feature Video
ਪਠਾਨਕੋਟ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਲੰਬੇ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਹਨ ਤੇ ਦਿੱਲੀ ਦੀਆਂ ਬਰੂਹਾਂ 'ਤੇ ਉਨ੍ਹਾਂ ਦਾ ਧਰਨਾ 20ਵੇਂ ਦਿਨ ਦਾਖਿਲ ਹੋ ਗਿਆ ਹੈ। ਕੇਂਦਰ ਸਰਕਾਰ ਦੇ ਅੜੀਅਲ ਰੱਵਈਏ ਦੇ ਚੱਲਦੇ ਸਰਕਾਰ ਕਿਸਾਨਾਂ ਦੀ ਨਹੀਂ ਮੰਨ ਰਹੀ ਜਿਸ ਨੂੰ ਲੈ ਕੇ ਕਿਸਾਨ ਜ਼ਿਲ੍ਹਾ ਹੈਡਕੁਆਟਰ ਦਾ ਘਿਰਾਓ ਕਰ ਰਹੇ ਹਨ। ਸਥਾਨਕ ਧਰਨੇ ਪ੍ਰਦਰਸ਼ਨ ਦੌਰਾਨ ਕਿਸਾਨ ਦਾ ਕਹਿਣਾ ਸੀ ਕਿ ਲੋਕ ਆਪ ਮੁਹਾਰੇ ਹੋ ਕੇ ਸਾਡਾ ਸਾਥ ਦੇਣ ਆਏ ਹਨ।