ਕਿਸਾਨ ਅੰਦੋਲਨ ਤੋਂ ਪਰਤੇ ਕਿਸਾਨਾਂ ਨੇ ਪਟਿਆਲਾ 'ਚ ਪਾਏ ਭੰਗੜੇ

🎬 Watch Now: Feature Video

thumbnail

By

Published : Nov 29, 2021, 9:32 PM IST

ਪਟਿਆਲਾ: ਸੰਸਦ ਦਾ ਸਰਦ ਰੁੱਤ ਇਜਲਾਸ (Winter session of parliament 2021 ) ਤਿੰਨ ਖੇਤੀਬਾੜੀ ਕਾਨੂੰਨਾਂ (farm laws repeal bill 2021) ਨੂੰ ਰੱਦ ਕਰਨ ਵਾਲੇ ਬਿੱਲ ਦੇ ਨਾਲ ਸ਼ੁਰੂ ਹੋਇਆ। ਵਿਰੋਧੀਆਂ ਦੇ ਹੰਗਾਮੇ ਦੇ ਵਿਚਾਲੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਤਿੰਨ ਖੇਤੀਬਾੜੀ ਕਾਨੂੰਨ ਵਾਪਸੀ ਬਿੱਲ ਲੋਕਸਭਾ ਅਤੇ ਫਿਰ ਰਾਜਸਭਾ ਚ ਪੇਸ਼ ਕੀਤਾ। ਜਿਸ ਨੂੰ ਪਹਿਲਾਂ ਲੋਕਸਭਾ ਅਤੇ ਫਿਰ ਰਾਜਸਭਾ ਵਿੱਚ ਪਾਸ ਕੀਤਾ ਗਿਆ। ਜਿਸ ਤੋਂ ਬਾਅਦ ਸੰਯੁਕਤ ਮੋਰਚਾ ਦੇ ਕਿਸਾਨ ਦਿੱਲੀ ਟਰੇਨ ਦੇ ਰਾਹੀਂ ਪਟਿਆਲਾ ਪਹੁੰਚੇ ਅਤੇ ਆਪਣੀ ਖੁਸ਼ੀ ਜਾਹਿਰ ਕਰਦੇ ਨਜ਼ਰ ਆਏ। ਕਿਸਾਨਾਂ ਨੇ ਕਿਹਾ ਕਿ ਜਿਹੜੀ ਸਾਡੀ ਲੜਾਈ ਕਾਲੇ ਕਾਨੂੰਨਾਂ ਦੇ ਖਿਲਾਫ਼ ਸੀ, ਉਹ ਅਸੀ ਜਿੱਤ ਲਈ ਹੈ। ਜਿਸ ਕਰਕੇ ਅਸੀਂ ਹੁਣ ਆਪਣੇ ਘਰ ਪਟਿਆਲਾ ਪਹੁੰਚ ਗਏ ਹਾਂ ਅਤੇ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਵਾਪਿਸ ਲੈ ਲਏ ਹਨ, ਜਿਸ ਕਰਕੇ ਸਾਨੂੰ ਬਹੁਤ ਖੁਸ਼ੀ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.