ਸਰਕਟ ਹਾਊਸ 'ਚ ਪ੍ਰੈਸ ਕਾਨਫਰੰਸ ਕਰਨ ਗਏ ਵਿਜੇ ਸਾਂਪਲਾ ਨੂੰ ਕਿਸਾਨਾਂ ਨੇ ਘੇਰਿਆ - Farmers protest in jalandhar
🎬 Watch Now: Feature Video
ਜਲੰਧਰ: ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਵੱਲੋਂ ਸਰਕਟ ਹਾਊਸ ਵਿਖੇ ਐਸਸੀ ਸਕਾਲਰਸ਼ਿਪ ਦੇ ਮਾਮਲੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ 'ਤੇ ਕਿਸਾਨਾਂ ਨੇ ਵਿਜੇ ਸਾਂਪਲਾ ਦੇ ਆਉਣ ਤੋਂ ਪਹਿਲਾਂ ਹੀ ਸਰਕਟ ਹਾਊਸ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਕੇਂਦਰ ਸਰਕਾਰ ਤੇ ਵਿਜੇ ਸਾਂਪਲਾ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਮੀਟਿੰਗ ਜਾਂ ਕਾਨਫ਼ਰੰਸ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਦੂਜੇ ਪਾਸੇ ਵਿਜੇ ਸਾਂਪਲਾ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਘੇਰਿਆ ਹੈ ਉਹ ਕਿਸਾਨ ਨਹੀਂ ਹਨ, ਉਹ ਕਾਂਗਰਸੀ ਵਰਕਰ ਹਨ, ਜੇਕਰ ਉਹ ਕਿਸਾਨ ਹਨ ਤਾਂ ਉਨ੍ਹਾਂ ਨਾਲ ਗੱਲ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਹੁਸ਼ਿਆਰਪੁਰ ਤੋਂ ਜਲੰਧਰ ਆਏ ਹਨ, ਉਨ੍ਹਾਂ ਨੂੰ ਕਿਧਰੇ ਵੀ ਸੜਕ 'ਤੇ ਨਹੀਂ ਰੋਕਿਆ ਗਿਆ, ਇਹ ਕਾਂਗਰਸ ਦੀ ਸਾਜਿਸ਼ ਹੈ।