ਪਰਚੇ ਰੱਦ ਕਰਵਾਉਣ ਲਈ ਕਿਸਾਨਾਂ ਨੇ ਕੀਤਾ ਪ੍ਰਦਰਸ਼ਨ - Moga
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-12965049-416-12965049-1630735187072.jpg)
ਪਟਿਆਲਾ: ਸਮਾਣਾ ਹਲਕਾ ਦੇ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ (Krantikari Kisan Union) ਵੱਲੋਂ ਸੂਬਾ ਸਰਕਾਰ ਦਾ ਪੁਤਲਾ ਸਾੜਿਆ ਗਿਆ ਅਤੇ ਜਮ ਕੇ ਨਾਅਰੇਬਾਜ਼ੀ ਕੀਤੀ ਹੈ।ਇਸ ਮੌਕੇ ਕਿਸਾਨ ਆਗੂ ਗੁਰਨਾਮ ਸਿੰਘ ਨੇ ਆਖਿਆ ਕਿ ਸਾਡੀ ਸੀਨੀਅਰ ਲੀਡਰਸ਼ਿਪ ਉਹ ਮੋਗਾ (Moga) ਵਿਖੇ ਪਹੁੰਚ ਚੁੱਕੀ ਹੈ ਅਤੇ ਜੋ ਪੰਜਾਬ ਸਰਕਾਰ ਦਾ ਅਸਲੀ ਚਿਹਰਾ ਹੀ ਭਾਜਪਾ ਪਾਰਟੀ ਦੇ ਨਾਲ ਸਬੰਧ ਰੱਖਣ ਵਾਲਾ ਉਹ ਨਿਕਲ ਕੇ ਸਾਹਮਣੇ ਆਇਆ ਹੈ।ਸ਼ਾਂਤਮਾਈ ਢੰਗ ਦੇ ਨਾਲ ਵਿਰੋਧ ਕਰਨ ਵਾਲੇ ਕਿਸਾਨਾਂ ਦੇ ਉੱਪਰ ਇਸ ਤਰ੍ਹਾਂ ਅਤਿਆਚਾਰ ਕਰਨਾ ਇਹ ਸਰਾਸਰ ਨਿੰਦਣਯੋਗ ਹੈ।ਇਸ ਕਰਕੇ ਸਾਡੀ ਮੰਗ ਹੈ ਤੁਰੰਤ ਗ੍ਰਿਫ਼ਤਾਰ ਕੀਤੇ ਗਏ ਕਿਸਾਨ ਆਗੂਆਂ ਨੂੰ ਰਿਹਾਅ ਕੀਤਾ ਜਾਵੇ।