ਜ਼ਮੀਨ ਐਕਵਾਇਰ ਨੂੰ ਲੈਕੇ ਕਿਸਾਨਾਂ ਦਾ ਵਿਰੋਧ - Farmers protest
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-13139763-366-13139763-1632314796707.jpg)
ਸ੍ਰੀ ਫਤਿਹਗੜ੍ਹ ਸਾਹਿਬ: ਇੱਕ ਤਾਂ ਪੰਜਾਬ (PUNJAB) ਤੇ ਕੇਂਦਰ ਸਰਕਾਰ (Central Government) ਵੱਲੋਂ ਨਵੀਆਂ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਦੂਜੇ ਪਾਸੇ ਸੜਕਾਂ ਦੇ ਲਈ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਨੂੰ ਲੈਕੇ ਕਿਸਾਨਾਂ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਤੇ ਪੰਜਾਬ ਸਰਕਾਰ (Government of Punjab) ਕਿਸਾਨਾਂ (FARMER) ਨਾਲ ਧੱਕੇਸ਼ਾਹੀ ਕਰ ਰਹੀ ਹੈ। ਕਿਸਾਨਾਂ (FARMER) ਦਾ ਕਹਿਣਾ ਹੈ ਕਿ ਦੋਵੇਂ ਸਰਕਾਰਾਂ ਆਪਣੀ ਮਨ-ਮਰਜੀ ਨਾਲ ਐਕਵਾਇਰ (Acquire) ਕੀਤੀ ਗਈ ਜ਼ਮੀਨ ਦੀ ਕੀਮਤ ਤੈਅ ਕਰ ਰਹੀ ਹੈ, ਜਿਸ ਨੂੰ ਕਿਸਾਨਾਂ ਨੇ ਬਹੁਤ ਘੱਟ ਦੱਸਿਆ ਹੈ। ਕਿਸਾਨਾਂ ਦੀ ਮੰਗ ਹੈ ਕਿ ਸਰਕਾਰ (Government) ਉਨ੍ਹਾਂ ਨੂੰ ਮਾਰਕੀਟ ਦੇ ਮੌਜੂਦਾ ਰੇਟ ‘ਤੇ ਜ਼ਮੀਨ ਐਕਵਾਇਰ ਕਰੇ। ਇਹ ਨੈਸ਼ਨਲ ਹਾਈਵੇ ਮੋਹਾਲੀ ਏਅਰਪੋਰਟ (National Highway Mohali Airport) ਤੋਂ ਮਾਧੋਪੁਰ (Madhopur) ਤੱਕ ਨਿਕਲ ਰਿਹਾ ਹੈ।