'ਯੂ.ਪੀ. ਦੇ ਘਰ-ਘਰ ਜਾ ਕੇ ਬੀਜੇਪੀ ਖ਼ਿਲਾਫ਼ ਕਰਾਂਗੇ ਵਿਰੋਧ ਪ੍ਰਚਾਰ' - ਯੂ.ਪੀ
🎬 Watch Now: Feature Video

ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ (Bharti Kisan Union Sidhupur) ਵੱਲੋਂ ਵਿਸ਼ਾਲ ਕਿਸਾਨ (Farmers) ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਦੇਸ਼ ਭਰ ਤੋਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਪਹੁੰਚੇ ਸਨ। ਇਸ ਮੌਕੇ ਕਿਸਾਨ ਆਗੂ ਯੁੱਧਵੀਰ ਸਿੰਘ (Farmer leader Yudhvir Singh) ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਵਿੱਚ ਅੰਦੋਲਨ ਦੇ ਇੱਕ ਸਾਲ ਬਾਅਦ ਵੀ ਜੋਸ਼ ਪਹਿਲਾਂ ਵਾਂਗ ਹੀ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਭਰ ਦੇ ਕਿਸਾਨਾਂ ਦੇ ਇਰਾਦੇ ਦ੍ਰਿੜ ਹਨ। ਉਨ੍ਹਾਂ ਕਿਹਾ ਕਿ ਯੂ.ਪੀ. ‘ਚ ਇੱਕ ਸਾਜ਼ਿਸ ਤਹਿਤ ਬੀਜੇਪੀ (BJP) ਦੇ ਲੀਡਰਾਂ ਨੇ ਰੋਸ ਪ੍ਰਦਰਸ਼ਨ ਦੌਰਾਨ ਕਿਸਾਨਾਂ ਦਾ ਕਤਲ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਵਿਰੋਧੀ ਬੀਜੇਪੀ ਨੂੰ ਦੇਸ਼ ਦੀ ਸੱਤਾ ਤੋਂ ਬਾਹਰ ਕਰਨ ਲਈ ਆਉਣ ਵਾਲੇ ਸਮੇਂ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਹਰਾਇਆ ਜਾਵੇਗਾ। ਜਿਸ ਲਈ ਕਿਸਾਨ ਯੂ.ਪੀ. ਦੇ ਘਰ ਘਰ ਜਾ ਕੇ ਬੀਜੇਪੀ ਦੇ ਵਿਰੋਧ ਵਿੱਚ ਪ੍ਰਚਾਰ ਕਰਨਗੇ।