ਮੋਗਾ 'ਚ ਕਿਸਾਨਾਂ ਨੇ 11 ਜਗ੍ਹਾ ਕੀਤਾ ਚੱਕਾ ਜਾਮ - Dagru railway gate moga
🎬 Watch Now: Feature Video
ਮੋਗਾ: ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਚੱਕਾ ਜਾਮ ਦੇ ਸੱਦੇ 'ਤੇ ਮੋਗਾ ਜ਼ਿਲ੍ਹੇ 'ਚ 11 ਜਗ੍ਹਾ 'ਤੇ ਚੱਕਾ ਜਾਮ ਕਰਕੇ ਧਰਨੇ ਲਗਾਏ ਗਏ। ਜਾਣਕਾਰੀ ਮੁਤਾਬਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਡਗਰੂ ਰੇਲਵੇ ਫਾਟਕਾਂ ਕੋਲ ਅਡਾਨੀ ਗਰੁੱਪ ਦੇ ਬਾਹਰ ਧਰਨਾ ਲਗਾਇਆ ਗਿਆ ਅਤੇ ਉੱਥੇ ਹੀ ਬਾਕੀ ਦੀਆਂ ਕਿਸਾਨ ਜਥੇਬੰਦੀਆਂ ਨੇ ਮੋਗਾ 'ਚ ਵੱਖ-ਵੱਖ ਥਾਵਾਂ 'ਤੇ ਹਾਈਵੇ ਜਾਮ ਕਰਕੇ ਕੇਂਦਰ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਛੋਟੇ-ਛੋਟੇ ਬੱਚਿਆਂ ਸਮੇਤ ਮਹਿਲਾਵਾਂ ਵੀ ਧਰਨੇ 'ਚ ਸ਼ਾਮਲ ਹੋਈਆਂ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਨਿਰਭੈ ਸਿੰਘ ਦਾ ਕਹਿਣਾ ਹੈ ਕਿ ਕਿਸਾਨਾਂ ਵੱਲੋਂ ਕੋਈ ਵੀ ਰੇਲਵੇ ਟਰੈਕ ਜਾਮ ਨਹੀਂ ਕੀਤਾ ਗਿਆ ਹੈ ਅਤੇ ਕੇਂਦਰ ਸਰਕਾਰ ਜਾਣ ਬੁੱਝ ਕੇ ਬਹਾਨੇਬਾਜ਼ੀ ਕਰ ਰਹੀ ਹੈ।