ਕੋਰੋਨਾ ਕਾਰਨ ਦਿੱਕਤਾਂ 'ਚ ਪਏ ਕਿਸਾਨ, ਵਾਢੀ ਲਈ ਨਹੀਂ ਮਿਲ ਰਹੇ ਮਜ਼ਦੂਰ - Curfew in Punjab
🎬 Watch Now: Feature Video
ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਪੰਜਾਬ 'ਚ ਕਰਫਿਊ ਤੇ ਦੇਸ਼ ਭਰ 'ਚ ਲੌਕਡਾਊਨ ਹੈ। ਲੌਕਡਾਊਨ ਦੇ ਚਲਦੇ ਪੰਜਾਬ 'ਚ ਕੰਮ ਕਰਨ ਲਈ ਆਉਣ ਵਾਸੇ ਪ੍ਰਵਾਸੀ ਮਜ਼ਦੂਰ ਇਸ ਵਾਰ ਆ ਨਹੀਂ ਸਕੇ। ਇੱਥੇ ਜੋ ਵੀ ਪ੍ਰਵਾਸੀ ਮਜ਼ਦੂਰ ਹਨ, ਉਨ੍ਹਾਂ ਚੋਂ ਵੱਡੀ ਗਿਣਤੀ 'ਚ ਆਪਣੇ ਸੂਬੇ ਨੂੰ ਵਾਪਸ ਪਰਤ ਗਏ ਹਨ। ਜਿਸ ਦੇ ਚਲਦੇ ਸੂਬੇ ਦੇ ਮਜ਼ਦੂਰਾਂ ਤੇ ਪੂਰੀ ਤਰ੍ਹਾਂ ਨਿਰਭਰ ਕਿਸਾਨਾਂ ਤੇ ਜ਼ਮੀਦਾਰਾਂ ਨੂੰ ਖ਼ੁਦ ਹੀ ਆਪਣੇ ਖੇਤਾਂ 'ਚ ਵਾਢੀ ਕਰਨੀ ਪੈ ਰਹੀ ਹੈ।