ਪ੍ਰਦਰਸ਼ਨਕਾਰੀ ਕਿਸਾਨਾਂ ਨੇ ਖੁੱਲ੍ਹੇ ਬੈਂਕ ਅਤੇ ਸ਼ਰਾਬ ਦੇ ਠੇਕੇ ਕਰਵਾਏ ਬੰਦ - ਸੰਯੁਕਤ ਕਿਸਾਨ ਮੋਰਚਾ
🎬 Watch Now: Feature Video
ਸੰਯੁਕਤ ਕਿਸਾਨ ਮੋਰਚਾ ਵੱਲੋਂ ਭਾਰਤ ਬੰਦ ਦੇ ਐਲਾਨ ਦੇ ਚੱਲਦੇ ਜ਼ਿਲ੍ਹੇ ਚ ਕਿਸਾਨ ਅਤੇ ਮਜਦੂਰ ਜਥੇਬੰਦੀਆਂ ਵੱਲੋਂ ਸ਼ਹਿਰ ਕਸਬਿਆਂ ਪਿੰਡਾਂ ਅਤੇ ਹਾਈਵੇ ’ਤੇ ਚੱਕਾ ਜਾਮ ਕੀਤਾ ਗਿਆ। ਇਸ ਦੌਰਾਨ ਜਿੱਥੇ ਵੀ ਦੁਕਾਨਾਂ ਖੁੱਲ੍ਹੀਆਂ ਸੀ ਉੱਥੇ ਕਿਸਾਨਾਂ ਨੇ ਲੋਕਾਂ ਨੂੰ ਅਪੀਲ ਕਰ ਦੁਕਾਨਾਂ ਨੂੰ ਬੰਦ ਕਰਵਾਇਆ। ਕਿਸਾਨ ਜਥੇਬੰਦੀਆਂ ਨੇ ਸ਼ਹਿਰ ਚ ਖੁੱਲ੍ਹੇ ਬੈਂਕਾਂ ਨੂੰ ਬੰਦ ਕਰਵਾਇਆ ਨਾਲ ਹੀ ਬੈਂਕ ਅੰਦਰ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਤਿੰਨ ਖੇਤੀਬਾੜੀ ਕਾਨੂੰਨਾਂ ਕਾਰਨ ਇਹ ਬੰਦ ਕੀਤਾ ਗਿਆ ਹੈ ਲੋਕਾਂ ਵੱਲੋਂ ਬੰਦ ਨੂੰ ਸਮਰਥਨ ਵੀ ਮਿਲ ਰਿਹਾ ਹੈ। ਇਸ ਦੌਰਾਨ ਜੋ ਵੀ ਬੈਂਕ ਅਤੇ ਸ਼ਰਾਬ ਦੇ ਠੇਕੇ ਖੁੱਲ੍ਹੇ ਹੋਏ ਸੀ ਉਨ੍ਹਾਂ ਨੂੰ ਉਨ੍ਹਾਂ ਨੇ ਅਪੀਲ ਕਰਦੇ ਹੋਏ ਬੰਦ ਕਰਵਾਇਆ।