ਕਿਸਾਨ ਆਗੂਆਂ ਨੇ ਕੱਢਿਆ ਧੰਨਵਾਦ ਮਾਰਚ - ਕਿਸਾਨ ਆਗੂਆਂ ਨੇ ਕੀਤਾ ਧੰਨਵਾਦ ਮਾਰਚ
🎬 Watch Now: Feature Video
ਗੜ੍ਹਸ਼ੰਕਰ: ਤਿੰਨ ਖੇਤੀਬਾੜੀ ਬਿੱਲ ਰੱਦ ਹੋਣ ਅਤੇ ਦਿੱਲੀ ਕਿਸਾਨ ਮੋਰਚੇ ਦੇ ਫਤਿਹ ਹੋਣ 'ਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਲੋਕਾਂ ਦੁਆਰਾ ਦਿੱਤੇ ਸਹਿਯੋਗ ਦਾ ਧੰਨਵਾਦ ਕਰਨ ਕਰਨ ਲਈ ਗੜ੍ਹਸ਼ੰਕਰ ਵਿੱਚ ਧੰਨਵਾਦ ਮਾਰਚ ਕੀਤਾ। ਕਿਸਾਨ ਯੂਨੀਅਨ ਦੇ ਆਗੂਆਂ ਕੁਲਵਿੰਦਰ ਚਾਹਲ ਅਤੇ ਦਵਿੰਦਰ ਸਿੰਘ ਨੇ ਦੱਸਿਆ ਕਿ ਸੂਬਾ ਕਮੇਟੀ ਦੇ ਦਿੱਤੇ ਸੱਦੇ ਤਹਿਤ ਕਿਸਾਨ ਮੋਰਚੇ ਨੂੰ ਫਤਿਹ ਕਰਨ ਲਈ ਲੋਕਾਂ ਵੱਲੋਂ ਦਿੱਤੇ ਸਹਿਯੋਗ ਲਈ ਤਹਿਸੀਲ ਗੜਸ਼ੰਕਰ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਧੰਨਵਾਦ ਮਾਰਚ ਕੀਤਾ। ਇਹ ਧੰਨਵਾਦ ਮਾਰਚ ਪਿੰਡ ਬਕਾਪੁਰ ਗੁਰੂ ਤੋਂ ਗੜ੍ਹਸ਼ੰਕਰ ਰਾਹੀਂ ਹੁੰਦਾ ਹੋਇਆ ਪੱਦੀ ਸੂਰਾ ਸਿੰਘ ਤੱਕ ਕੀਤਾ ਗਿਆ, ਜਿਸ ਵਿੱਚ ਸਮੂਹ ਕਿਸਾਨ ਟਰੈਕਟਰ ਮੋਟਰ ਸਾਈਕਲਾਂ ਰਾਹੀਂ ਭਾਗ ਲਿਆ।