ਕਿਸਾਨ ਅੰਦੋਲਨ ਦੌਰਾਨ ਵਿਗੜੀ ਕਿਸਾਨ ਦੀ ਸਿਹਤ, ਇਲਾਜ ਲਈ ਬਠਿੰਡਾ ਵਾਪਸ ਭੇਜਿਆ - ਇਲਾਜ ਲਈ ਬਠਿੰਡਾ ਵਾਪਸ ਭੇਜਿਆ
🎬 Watch Now: Feature Video
ਬਠਿੰਡਾ :ਆਪਣੀ ਹੱਕੀ ਮੰਗਾਂ ਤੇ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਵੱਡੀ ਗਿਣਤੀ 'ਚ ਕਿਸਾਨ ਦਿੱਲੀ ਦੇ ਬਾਰਡਰਾਂ 'ਤੇ ਡੱਟੇ ਹੋਏ ਹਨ। ਟਿਕਰੀ ਬਾਰਡਰ 'ਤੇ ਕਿਸਾਨੀ ਸੰਘਰਸ਼ ਦੇ ਦੌਰਾਨ ਫ਼ਰੀਦਕੋਟ ਦੇ ਇੱਕ ਕਿਸਾਨ ਬਲੌਰ ਸਿੰਘ ਦੀ ਅਚਾਨਕ ਸਿਹਤ ਵਿਗੜ ਗਈ। ਇਸ ਬਾਰੇ ਦੱਸਦੇ ਹੋਏ ਕਿਸਾਨ ਆਗੂ ਨਾਇਬ ਸਿੰਘ ਨੇ ਦੱਸਿਆ ਕਿ ਬਲੌਰ ਸਿੰਘ ਨੂੰ ਪਹਿਲਾਂ ਉਸ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ। ਉਥੇ ਡਾਕਰਟਾਂ ਨੇ ਉਸ ਨੂੰ ਗੂਰਦੇ ਦੀ ਬਿਮਾਰੀ ਬਾਰੇ ਦੱਸਿਆ ਜਿਸ ਤੋਂ ਬਾਅਦ ਕਿਸਾਨ ਜਥੇਬੰਦੀ ਵੱਲੋਂ ਉਸ ਨੂੰ ਉਸ ਦੇ ਘਰ ਭੇਜਿਆ ਗਿਆ। ਮੌਜੂਦਾ ਸਮੇਂ 'ਚ ਕਿਸਾਨ ਬਲੌਰ ਸਿੰਘ ਦਾ ਇਲਾਜ ਬਠਿੰਡਾ ਦੇ ਚੈਰੀਟੇਬਲ ਹਸਪਤਾਲ 'ਚ ਜਾਰੀ ਹੈ। ਕਿਸਾਨ ਜੱਥੇਬੰਦੀਆਂ ਵੱਲੋਂ ਬਿਮਾਰ ਕਿਸਾਨ ਦਾ ਸਹਿਯੋਗ ਦੇਣ ਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਗਿਆ ਹੈ।