ਮਹਿੰਗੇ ਪਿਆਜ਼ ਨੇ ਕੀਤਾ ਲੋਕਾਂ ਦੀ ਸਬਜ਼ੀ ਦਾ ਸੁਆਦ ਖ਼ਰਾਬ
🎬 Watch Now: Feature Video
ਚੰਡੀਗੜ੍ਹ : ਪੰਜਾਬ ਵਿੱਚ ਲੋਕ ਸਵਾਦ ਨਾਲ ਸਬਜ਼ੀ ਅਤੇ ਰੋਟੀ ਖਾਂਦੇ ਹਨ ਤੇ ਸਬਜ਼ੀ ਦਾ ਸੁਆਦ ਉਦੋਂ ਹੀ ਆਉਂਦਾ ਹੈ ਜੇ ਸਬਜ਼ੀ ਦੇ ਵਿੱਚ ਪਿਆਜ਼ ਦਾ ਤੜਕਾ ਲੱਗਿਆ ਹੋਏ ਪਰ ਅੱਜ ਕੱਲ੍ਹ ਲੋਕਾਂ ਦੀ ਸਬਜ਼ੀ ਦਾ ਸੁਆਦ ਖਰਾਬ ਹੋਇਆ ਪਿਆ ਹੈ ਕਿਉਂਕਿ ਪਿਆਜ਼ ਦੀਆਂ ਕੀਮਤਾਂ ਦਿਨੋਂ ਦਿਨੀਂ ਵਧਦੀਆਂ ਜਾ ਰਹੀਆਂ ਹਨ। ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਪਿਆਜ਼ ਦੀਆਂ ਕੀਮਤਾਂ ਨਾ ਵੱਧਣ। ਪਿਛਲੇ ਦਿਨੀਂ ਹੀ ਸਰਕਾਰ ਨੇ ਕਈ ਟਰੱਕ ਅਫ਼ਗਾਨੀ ਪਿਆਜ਼ਾਂ ਦੇ ਮੰਗਾਵਏ ਸਨ, ਪਰ ਫ਼ਿਰ ਵੀ ਪਿਆਜ਼ ਦੇ ਕੀਮਤਾਂ ਵਿੱਚ ਕੋਈ ਘਾਟਾ ਨਹੀਂ ਹੋਇਆ। ਪਿਆਜ਼ ਦੀਆਂ ਕੀਮਤਾਂ ਦਿਨੋਂ ਦਿਨੀਂ ਵਧਦੀਆਂ ਜਾ ਰਹੀਆਂ ਹਨ। ਲੋਕਾਂ ਦੇ ਨਾਲ-ਨਾਲ ਦੁਕਾਨਦਾਰ ਵੀ ਇਸ ਚੀਜ਼ ਤੋਂ ਪ੍ਰੇਸ਼ਾਨ ਹਨ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਸਬਜ਼ੀ ਵੇਚਣ ਵਾਲੇ ਨੇ ਦੱਸਿਆ ਕਿ ਪਿਆਜ਼ ਪਹਿਲਾਂ ਛੇ ਰੁਪਏ ਪ੍ਰਤੀ ਕਿਲੋ ਮਿਲ ਜਾਂਦਾ ਸੀ। ਪਹਿਲਾਂ 100 ਰੁਪਏ ਵਿੱਚ 5 ਕਿਲੋ ਪਿਆਜ਼ ਆ ਜਾਂਦਾ ਸੀ, ਪਰ ਹੁਣ ਤਾਂ ਪਿਆਜ਼ 130 ਰੁਪਏ ਕਿੱਲੋ ਪ੍ਰਤੀ ਕਿਲੋ ਮਿਲ ਰਿਹਾ ਹੈ। ਦੁਕਾਨਦਾਰ ਦਾ ਕਹਿਣਾ ਹੈ ਕਿ ਅੱਗੇ ਲੋਕ ਪੰਜ ਕਿਲੋ, ਛੇ ਕਿਲੋ ਅਤੇ ਦਸ ਕਿਲੋ ਲੈਂਦੇ ਸਨ, ਪਰ ਹੁਣ ਕੋਈ ਅੱਧਾ ਕਿੱਲੋ ਹੀ ਲੈਂਦਾ ਹੈ ਅਤੇ ਉਨ੍ਹਾਂ ਦਾ ਕਹਿਣਾ ਕਿ ਪਿਆਜ਼ ਮਹਿੰਗੇ ਹੋਣ ਕਰਕੇ ਸਬਜ਼ੀਆਂ ਦੀ ਵਿਕਰੀ ਵੀ ਘੱਟ ਹੋ ਗਈ ਹੈ।
ਜ਼ੀਰਕਪੁਰ ਦੇ ਇੱਕ ਗ੍ਰਹਿਣੀ ਸੋਨੀਆ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਆਜ਼ਾਂ ਨੇ ਉਨ੍ਹਾਂ ਦੀ ਰਸੋਈ ਦਾ ਬਜਟ ਖ਼ਰਾਬ ਕਰ ਦਿੱਤਾ ਹੈ ਤੇ ਉਨ੍ਹਾਂ ਦੀ ਸਬਜ਼ੀਆਂ ਦਾ ਸੁਆਦ ਵੀ ਖਰਾਬ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਅੱਗੇ ਪਿਆਜ਼ ਦੇ ਤੜਕੇ ਤੋਂ ਬਗੈਰ ਅਸੀਂ ਕੋਈ ਸਬਜ਼ੀ ਨਹੀਂ ਖਾਂਦੇ ਸੀ ਤੇ ਤੜਕੇ ਨਾਲ ਹੀ ਸਬਜ਼ੀ ਦਾ ਸੁਆਦ ਬਣਦਾ ਹੈ ਜੇ ਸਬਜ਼ੀ ਦੇ ਵਿੱਚ ਪਿਆਜ਼ ਦਾ ਤੜਕਾ ਨਾ ਹੋਏ ਉਨ੍ਹਾਂ ਦਾ ਕਹਿਣਾ ਹੈ ਕਿ ਪਿਆਜ਼ ਨੂੰ ਸਲਾਹ ਦੇ ਵਿੱਚ ਕੱਟ ਕੇ ਵੀ ਰੋਟੀ ਦਾ ਮਜ਼ਾ ਦੁੱਗਣਾ ਹੋ ਜਾਂਦਾ ਹੈ। ਪਰ ਹੁਣ ਪਿਆਜ਼ ਇੰਨਾ ਮਹਿੰਗਾ ਹੋ ਚੁੱਕਾ ਹੈ ਕਿ ਸਲਾਦ ਤਾਂ ਦੂਰ ਤੜਕੇ ਵਿੱਚ ਪਿਆਜ਼ ਪਾਣ ਵਾਸਤੇ ਵੀ ਸੋਚਣਾ ਪੈਂਦਾ ਹੈ ਉਨ੍ਹਾਂ ਦੱਸਿਆ ਕਿ ਸਰਕਾਰ ਨੂੰ ਜਮ੍ਹਾਖੋਰਾਂ ਤੇ ਸਖਤ ਕਦਮ ਚੁੱਕਣੇ ਚਾਹੀਦੇ ਹਨ, ਜਿਸ ਤੋਂ ਵੀ ਕੀ ਪਿਆਜ਼ ਮਾਰਕੀਟ ਵਿੱਚ ਆਉਂਦਾ ਹੈ ਤੇ ਇਸ ਦੀਆਂ ਕੀਮਤਾਂ ਨਾ ਵੱਧਣ।