ETV Bharat / entertainment

ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਸਾਂਝ ਨੂੰ ਮਜ਼ਬੂਤ ਕਰਨ ਪਾਕਿਸਤਾਨ ਪਹੁੰਚੇ ਇਹ ਪੰਜਾਬੀ ਸਿਤਾਰੇ, ਲਾਹੌਰ ਵਿੱਚ ਲਵਾਈ ਹਾਜ਼ਰੀ

ਇਸ ਸਮੇਂ ਆਲਮੀ ਕਾਨਫਰੰਸ ਲਈ ਅਦਾਕਾਰ ਕਰਮਜੀਤ ਅਨਮੋਲ ਅਤੇ ਹੋਰ ਪੰਜਾਬੀ ਸਿਤਾਰੇ ਪਾਕਿਸਤਾਨ ਪੁੱਜੇ ਹੋਏ ਹਨ।

Karamjit Anmol reaches Lahore for global conference
ਆਲਮੀ ਕਾਨਫਰੰਸ ਲਈ ਲਾਹੌਰ ਪੁੱਜੇ ਪੰਜਾਬੀ ਕਲਾਕਾਰ (Facebook)
author img

By ETV Bharat Entertainment Team

Published : 1 hours ago

ਚੰਡੀਗੜ੍ਹ: ਲਹਿੰਦੇ ਪੰਜਾਬ ਵਿਖੇ ਜਾਰੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦਾ ਹਿੱਸਾ ਬਣਨ ਲਈ ਚੜ੍ਹਦੇ ਪੰਜਾਬ ਤੋਂ ਸੁਪ੍ਰਸਿੱਧ ਗਾਇਕ ਅਤੇ ਅਦਾਕਾਰ ਕਰਮਜੀਤ ਅਨਮੋਲ ਅੱਜ ਲਾਹੌਰ ਪੁੱਜ ਗਏ ਹਨ, ਜਿੰਨ੍ਹਾਂ ਦਾ ਵਾਹਗਾ ਬਾਰਡਰ ਉਤੇ ਪੁੱਜੀਆਂ ਉੱਥੋਂ ਦਾ ਉੱਘੀਆਂ ਕਲਾ ਖੇਤਰ ਸ਼ਖਸੀਅਤਾਂ ਵੱਲੋਂ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਨਿੱਘਾ ਸੁਆਗਤ ਕੀਤਾ ਗਿਆ।

ਉਕਤ ਮੌਕੇ ਖੁਸ਼ਾਮਦੀਦ ਕਹਿਣ ਪੁੱਜੇ ਪਾਕਿਸਤਾਨੀ ਨੁਮਾਇੰਦਿਆਂ ਦੀ ਅਗਵਾਈ ਅੰਜ਼ੁਮ ਗਿੱਲ ਨੇ ਕੀਤੀ, ਜਿੰਨ੍ਹਾਂ ਅਨੁਸਾਰ ਲਾਹੌਰ ਦੇ ਗਦਾਫੀ ਸਟੇਡੀਅਮ ਵਿਖੇ 20 ਨਵੰਬਰ ਤੱਕ ਜਾਰੀ ਰਹਿਣ ਵਾਲੀ ਇਹ ਦੂਸਰੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਹੈ, ਜਿਸ ਦਾ ਆਯੋਜਨ ਇਸ ਵਾਰ ਪਿਛਲੀ ਵਾਰ ਨਾਲੋਂ ਵੀ ਵੱਡੇ ਪੱਧਰ ਉੱਪਰ ਕੀਤਾ ਜਾ ਰਿਹਾ ਹੈ।

global conference
ਆਲਮੀ ਕਾਨਫਰੰਸ ਵਿੱਚ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਕਲਾਕਾਰ (Facebook)

ਉਨ੍ਹਾਂ ਦੱਸਿਆ ਕਿ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀਆਂ ਦੂਰੀਆਂ ਨੂੰ ਘੱਟ ਕਰਨ ਲਈ ਅਤੇ ਦੋਹਾਂ ਮੁਲਕਾਂ ਦੇ ਬਸਿੰਦਿਆਂ ਵਿਚਕਾਰ ਦਹਾਕਿਆਂ ਤੋਂ ਬਰਕਰਾਰ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਲਈ ਕਰਵਾਈ ਜਾ ਰਹੀ ਉਕਤ ਕਾਨਫਰੰਸ ਵਿੱਚ ਦੋਹਾਂ ਮੁਲਕਾਂ ਦੀਆਂ ਕਲਾ, ਸਾਹਿਤ ਅਤੇ ਫਿਲਮਾਂ ਨਾਲ ਜੁੜੀਆਂ ਕਈ ਮੰਨੀਆਂ ਪ੍ਰਮੰਨੀਆਂ ਸ਼ਖਸੀਅਤਾਂ ਹਿੱਸਾ ਲੈ ਰਹੀਆਂ ਹਨ, ਜੋ ਦੁਨੀਆਂ ਭਰ ਵਿੱਚ ਇਸ ਪਿਆਰ-ਮੁਹੱਬਤ ਭਰੇ ਪੈਗਾਮ ਨੂੰ ਫੈਲਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ।

ਆਲਮੀ ਪੱਧਰ ਉਤੇ ਖਿੱਚ ਦਾ ਕੇਂਦਰ ਬਣੀ ਉਕਤ ਕਾਨਫਰੰਸ ਸੰਬੰਧੀ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਅੰਜ਼ੁਮ ਗਿੱਲ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਅਪਣੀ ਮੌਜ਼ੂਦਗੀ ਦਰਜ ਕਰਵਾ ਰਹੀਆਂ ਚੜ੍ਹਦੇ ਪੰਜਾਬ ਦੀਆਂ ਹਸਤੀਆਂ ਵਿੱਚ ਸਾਹਿਤਕਾਰ ਜਸਵੰਤ ਸਿੰਘ ਜ਼ਫਰ, ਪਾਲੀਵੁੱਡ ਐਕਟਰਜ਼ ਮਲਕੀਤ ਰੌਣੀ, ਗੁਰਪ੍ਰੀਤ ਭੰਗੂ, ਮਲਕੀਤ ਰੌਣੀ ਤੋਂ ਇਲਾਵਾ ਸਹਿਜਪ੍ਰੀਤ ਮਾਂਗਟ, ਜਤਿੰਦਰ ਤੂਰ, ਹਰਮਨ ਥਿੰਦ, ਜੀ ਲਹਿਰੀ, ਸਕੈਚ ਆਰਟਿਸਟ ਗੁਰਪ੍ਰੀਤ ਸਿੰਘ ਬਠਿੰਡਾ ਆਦਿ ਸ਼ਾਮਿਲ ਹਨ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.