ਐਕਸਾਈਜ਼ ਵਿਭਾਗ ਨੇ ਸ਼ੱਕ ਦੇ ਅਧਾਰ 'ਤੇ 1 ਗੱਡੀ ਅਤੇ ਸ਼ਰਾਬ ਕੀਤੀ ਬਰਾਮਦ
🎬 Watch Now: Feature Video
ਜਲਾਲਾਬਾਦ: ਚੋਣ ਜ਼ਾਬਤਾ ਲੱਗਣ ਤੋਂ ਬਾਅਦ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਲੁਭਾਉਣ ਵਾਸਤੇ ਆਮ ਤੌਰ 'ਤੇ ਸ਼ਰਾਬ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਕਾਰਨ ਪੁਲਿਸ ਵਲੋਂ ਪੂਰੀ ਮੁਸਤੈਦੀ ਵਰਤੀ ਜਾ ਰਹੀ ਹੈ। ਜਲਾਲਾਬਾਦ ਦੇ ਬਜ਼ਾਰ ਵਿੱਚ ਇੱਕ ਫੋਰਡ ਕਾਰ ਸ਼ੱਕੀ ਹਲਾਤਾਂ ਵਿੱਚ ਖੜ੍ਹੀ ਮਿਲੀ ਜਿਸ ਵਿੱਚ ਚੰਡੀਗੜ੍ਹ ਤੋਂ ਲਿਆਂਦੀਆਂ ਸ਼ਰਾਬ ਦੀਆਂ 2 ਪੇਟੀਆਂ ਪਾਈਆਂ ਗਈਆਂ, ਤਾਂ ਤੁਰੰਤ ਐਕਸਾਈਜ਼ ਵਿਭਾਗ ਨੇ ਇਸ 'ਤੇ ਐਕਸ਼ਨ ਲਿਆ। ਅਧਿਕਾਰੀਆਂ ਵਲੋਂ ਇਸ ਗੱਡੀ ਨੂੰ ਸ਼ਰਾਬ ਸਮੇਤ ਆਪਣੀ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੀਡੀਆ ਨਾਲ ਗੱਲ ਕਰਦਿਆਂ ਇੰਸਪੈਕਟਰ ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਕਾਰ ਜ਼ਬਤ ਕੀਤੀ ਗਈ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੂਰੀ ਜਾਂਚ ਕਰਨ ਤੋਂ ਬਾਅਦ ਹੀ ਸਾਰੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।