ਕੋਰੋਨਾ ਕਾਲ ਚ ਵੀ ਚੋਰਾਂ ਦੇ ਹੌਸਲੇ ਬੁਲੰਦ, ਘਰ ‘ਚੋਂ ਉਡਾਏ ਲੱਖਾਂ ਰੁਪਏ - ਸੋਨਾ ਅਤੇ ਨਕਦੀ ਲੈ ਕੇ ਰਫੂਚੱਕਰ
🎬 Watch Now: Feature Video
ਜਲੰਧਰ:ਇਕ ਪਾਸੇ ਜਿੱਥੇ ਕੋਰੋਨਾ ਦੀ ਮਾਰ ਕਾਰਨ ਲੋਕਾਂ ਨੂੰ ਵੱਡੀ ਮੁਸੀਬਤ ਚ ਲੰਘਣਾ ਪੈ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਸੂਬੇ ਚ ਅਪਰਾਧ , ਲੁੱਟ ਖੋਹ ਤੇ ਚੋਰੀ ਦੀਆਂ ਘਟਨਾਵਾਂ ਵੀ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ।ਇੱਕ ਤਾਜ਼ਾ ਮਾਮਲਾ ਜਲੰਧਰ ਦੇ ਪਿੰਡ ਵਡਾਲਾ ਦੇ ਟਾਵਰ ਇਨਕਲੇਵ ਤੋਂ ਸਾਹਮਣੇ ਆਇਆ ਹੈ ਜਿੱਥੇ ਚੋਰਾਂ ਨੇ ਇਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਘਰ ਵਿੱਚੋਂ ਲੱਖਾਂ ਰੁਪਏ ਦਾ ਸੋਨਾ ਅਤੇ ਨਕਦੀ ਲੈ ਕੇ ਰਫੂਚੱਕਰ ਹੋ ਗਏ।ਜਾਣਕਾਰੀ ਦਿੰਦੇ ਹੋਏ ਥਾਣਾ ਲਾਂਬੜਾ ਦੇ ਸਬ ਇੰਸਪੈਕਟਰ ਲਵਲੀਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਟਾਵਰ ਇਨਕਲੇਵ ਵਿੱਚ ਇੱਕ ਘਰ ਚ ਚੋਰੀ ਹੋਈ ਹੈ ਤਾਂ ਪੁਲਿਸ ਪਾਰਟੀ ਦੇ ਨਾਲ ਮੌਕੇ ਤੇ ਉਹ ਆ ਗਏ ਅਤੇ ਮਕਾਨ ਮਾਲਿਕ ਦਾ ਬਿਆਨ ਲੈ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਮਕਾਨ ਮਾਲਿਕ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ ਸੋਨੇ ਅਤੇ ਗਹਿਣੇ ਦੀ ਇੱਕ ਲੱਖ ਦੀ ਨਕਦੀ ਚੋਰੀ ਹੋਈ ਹੈ।