ਪੰਜਾਬ ਸਰਕਾਰ ਵੱਲੋਂ ਸਸਤੀ ਬਿਜਲੀ ਲੈ ਕੇ ਲੋਕਾਂ 'ਚ ਕਾਫੀ ਉਤਸ਼ਾਹ - ਅਰਵਿੰਦ ਕੇਜਰੀਵਾਲ
🎬 Watch Now: Feature Video
ਅੰਮ੍ਰਿਤਸਰ: ਸਿੱਧੂ ਅਤੇ ਚੰਨੀ ਦੀ ਜੋੜੀ ਦੀ ਲੋਕ ਕਾਫੀ ਸਲਾਘਾ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਪੰਜਾਬ ਦੇ ਮੁੱਦੇ ਛੇਤੀ ਹੀ ਹੱਲ ਹੋ ਜਾਣਗੇ। ਜ਼ਮੀਨੀ ਹਕੀਕਤ ਨੂੰ ਦੇਖਦੇ ਹੋਏ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਜਾਣਿਆ ਕਿ ਲੋਕਾਂ ਦੇ ਲੱਖਾਂ ਰੁਪਏ ਬਿੱਲ ਪੰਜਾਬ ਸਰਕਾਰ ਵੱਲੋਂ ਮੁਆਫ਼ ਕਰ ਦਿੱਤੇ ਗਏ ਹਨ। ਪਿਛਲੀਆਂ ਸਰਕਾਰਾਂ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਗਏ ਪਰ ਜ਼ਮੀਨੀ ਹਕੀਕਤ ਤੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਚੰਨੀ ਸਰਕਾਰ ਆਉਣ ਤੇ ਸਭ ਤੋਂ ਵੱਡਾ ਉਪਰਾਲਾ ਇਹੀ ਸੀ ਕਿ ਪੰਜਾਬ ਦੇ ਲੋਕਾਂ ਦੇ ਬਿਜਲੀ ਦੇ ਬਿਲ ਮੁਆਫ਼ ਕੀਤੇ ਜਾਣ ਜੋ ਕਿ ਜ਼ਮੀਨੀ ਹਕੀਕਤ ਤੇ ਵੀ ਹੋ ਚੁੱਕੇ ਹਨ। ਇਸ ਮੌਕੇ ਕਈ ਲੋਕਾਂ ਨੇ ਅਰਵਿੰਦ ਕੇਜਰੀਵਾਲ 'ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਦਿੱਲੀ ਵਿੱਚ ਗਾਰੰਟੀਆਂ ਦੇਣ ਦੀ ਥਾਂ ਪੰਜਾਬ ਵਿੱਚ ਆ ਕੇ ਕੇਜਰੀਵਾਲ ਗਰੰਟੀਆਂ ਦੇ ਰਹੇ ਹਨ ਅਤੇ ਦਿੱਲੀ ਵਾਸੀ ਕੇਜਰੀਵਾਲ ਨੂੰ ਰੋ ਰਹੇ ਹਨ।