ਬਠਿੰਡਾ ਬਲੱਡ ਬੈਂਕ ਬਾਹਰ ਧਰਨੇ 'ਤੇ ਬੈਠੇ ਕਰਮਚਾਰੀ - Employees sit on dharna
🎬 Watch Now: Feature Video
ਬਠਿੰਡਾ: ਸ਼ਹਿਰ ਦੇ ਬਲੱਡ ਬੈਂਕ ਵਿੱਚ ਬੀਤੇ ਐਤਵਾਰ ਨੂੰ ਡਿਊਟੀ 'ਤੇ ਤੈਨਾਤ ਲੈਬ ਟੈਕਨੀਸ਼ੀਅਨ ਦੇ ਨਾਲ ਕੁਝ ਵਿਅਕਤੀਆਂ ਨੇ ਕੁੱਟਮਾਰ ਕੀਤੀ। ਮੌਕੇ 'ਤੇ ਤੈਨਾਤ ਲੈਬ ਟੈਕਨੀਸ਼ਨ ਨੇ ਇਸ ਦੀ ਸੂਚਨਾ ਆਪਣੇ ਅਧਿਕਾਰੀਆਂ ਨੂੰ ਦਿੱਤੀ। ਇਸ ਤੋਂ ਬਾਅਦ ਸੋਮਵਾਰ ਸਵੇਰ ਤੋਂ ਹੀ ਬਲੱਡ ਬੈਂਕ ਦੇ ਬਾਹਰ ਕਰਮਚਾਰੀਆਂ ਵੱਲੋਂ ਰੋਸ ਧਰਨਾ ਦਿੱਤਾ ਜਾ ਰਿਹਾ ਹੈ। ਲੈਬ ਟੈਕਨੀਸ਼ੀਅਨ ਦੀ ਪ੍ਰਧਾਨ ਬਲਦੇਵ ਰੋਮਾਣਾ ਨੇ ਦੱਸਿਆ ਕਿ ਉਨ੍ਹਾਂ ਦੇ ਕਰਮਚਾਰੀਆਂ ਉੱਤੇ ਹਮਲੇ ਹੋ ਰਹੇ ਹਨ, ਜਿਨ੍ਹਾਂ ਨੂੰ ਕਿਸੇ ਵੀ ਸੂਰਤ ਵਿੱਚ ਸਹਿਣ ਨਹੀਂ ਕੀਤਾ ਜਾਵੇਗਾ।