ਸਿੱਖਿਆ ਮੰਤਰੀ ਪਰਗਟ ਸਿੰਘ ਵੱਲੋਂ ਸਕੂਲਾਂ ਵਿੱਚ ਵੰਡੇ ਗਏ ਟੈਬਲੇਟਸ - distributed tablets in schools
🎬 Watch Now: Feature Video
ਜਲੰਧਰ: ਸੂਬੇ ਵਿੱਚ ਸਿੱਖਿਆ ਦਾ ਮਿਆ ਚੱਕਣ ਲਈ ਸੂਬੇ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਵੱਲੋਂ ਸੂਬੇ ਦੇ 8 ਸੌ 72 ਸਕੂਲਾਂ ਦੇ 4361 ਸੈਕੰਡਰੀ ਸਕੂਲਾਂ ਦੀਆਂ ਲਾਇਬਰੇਰੀਆਂ ਨੂੰ ਟੈਬ ਵੰਡਣ ਦੀ ਸ਼ੁਰੂਆਤ ਜਲੰਧਰ ਦੇ ਮਿੱਠਾਪੁਰ ਸਕੂਲ ਦੇ ਵਿਚ ਕੀਤੀ। ਜਿਸ ਵਿਚ ਜਲੰਧਰ ਦੇ 50 ਸਕੂਲਾਂ ਦੇ 250 ਟੈਬਲਿਟ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ 'ਤੇ ਸੂਬੇ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਅੱਜਕੱਲ੍ਹ ਦੇ ਮਾਹੌਲ ਦੇ ਵਿਚ ਤਕਨਾਲੋਜੀ ਬਹੁਤ ਜ਼ਰੂਰੀ ਹੋ ਗਈ ਹੈ ਪਰ ਟੈਕਨਾਲੋਜੀ ਨਾਲ ਸਾਨੂੰ ਆਪਣੀ ਮਾਤਰ ਭਾਸ਼ਾ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ। ਇਸ ਮੌਕੇ 'ਤੇ ਸੂਬੇ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਇਸ ਸਮੇਂ ਉਨ੍ਹਾਂ ਦੇ ਖ਼ਿਲਾਫ਼ ਅਲੱਗ- ਅਲੱਗ ਟੀਚਰਜ਼ ਯੂਨੀਅਨ ਵੱਲੋਂ ਦਿੱਤੇ ਜਾ ਰਹੇ ਧਰਨੇ ਦੇ ਬਾਰੇ ਕਿਹਾ ਕਿ ਇਸ ਸਮੇਂ ਉਨ੍ਹਾਂ ਦੇ ਕੋਲ ਸੂਬੇ ਦੇ ਵਿੱਚ 31 ਹਜ਼ਾਰ ਟੀਚਰ ਦੀਆਂ ਭਰਤੀਆਂ ਪੈਂਡਿੰਗ ਹਨ ਪਰ ਕਿਸੇ ਨਾ ਕਿਸੇ ਕਾਰਨਾਂ ਕਰਕੇ ਇਹ ਰੁਕੀਆਂ ਪਈਆਂ ਹਨ।