ਬਰਨਾਲਾ ਵਿੱਚ ਦੁਸਹਿਰੇ ਮੌਕੇ ਕੱਢੀਆਂ ਗਈਆਂ ਮਨਮੋਹਕ ਝਾਕੀਆਂ
🎬 Watch Now: Feature Video
ਬਰਨਾਲਾ: ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਵਿਜੈਦਸ਼ਮੀ ਦੁਸਹਿਰੇ ਦਾ ਤਿਉਹਾਰ ਅੱਜ ਦੇਸ਼ ਭਰ ਵਿੱਚ ਵੱਡੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਲੰਬੇ ਕੋਵਿਡ-19 ਦੇ ਬਾਅਦ ਇੱਕ ਵਾਰ ਫਿਰ ਮੁੜ ਇਸ ਤਿਉਹਾਰ ਦੀਆਂ ਖੁਸ਼ੀਆਂ ਦੇਖਣ ਨੂੰ ਨਜ਼ਰ ਆ ਰਹੀਆਂ ਹਨ। ਇਸ ਦੇ ਚੱਲਦੇ ਅੱਜ ਬਰਨਾਲਾ ਵਿੱਚ ਦਸ਼ਹਿਰੇ ਤਿਉਹਾਰ ਦੀ ਧੂਮ ਦੇਖਣ ਨੂੰ ਮਿਲੀ। ਪੂਰੇ ਸ਼ਹਿਰ ਨੂੰ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ। ਅੱਜ ਸ਼੍ਰੀ ਰਾਮ ਸ਼ੋਭਾ ਯਾਤਰਾ ਨੂੰ ਪੂਰੇ ਸ਼ਹਿਰ ਵਿੱਚ ਵੱਡੀ ਹੀ ਧੂਮਧਾਮ ਨਾਲ ਕੱਢਿਆ ਗਿਆ ਅਤੇ ਮਨਮੋਹਕ ਅਲੌਕਿਕ ਝਾਂਕੀਆਂ ਵੀ ਦੇਖਣ ਨੂੰ ਮਿਲੀਆਂ।