ਕਿਸਾਨ ਅੰਦਲੋਨ ਨੂੰ ਸਮਰਪਿਤ ਯਾਤਰਾ ਦੌਰਾਨ ਕਾਂਵੜੀਏ ਗੰਗਾ ਜਲ ਲੈ ਪਹੁੰਚੇ ਨਾਭਾ - ਹਰਿਦੁਆਰ ਤੋਂ ਗੰਗਾ ਜਲ
🎬 Watch Now: Feature Video
ਪਟਿਆਲਾ: ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਦੇ ਦਰਮਿਆਨ ਅਨੇਕਾਂ ਹੀ ਤਿਓਹਾਰ ਆਏ ਪਰ ਹਰ ਤਿਉਹਾਰ ਨੂੰ ਕਿਸਾਨਾਂ ਵੱਲੋਂ ਅਲੱਗ-ਅਲੱਗ ਤਰ੍ਹਾਂ ਮਨਾਇਆ ਗਿਆ ਅਤੇ ਹਰ ਤਿਉਹਾਰ ਨੂੰ ਕਿਸਾਨੀ ਅੰਦੋਲਨ ਦੇ ਨਾਲ ਜੋੜਿਆ ਗਿਆ। ਜਿਸ ਦੇ ਤਹਿਤ ਹਿੰਦੂਆਂ ਦਾ ਸਭ ਤੋਂ ਵੱਡਾ ਤਿਉਹਾਰ ਸ਼ਿਵਰਾਤਰੀ ਦਾ ਤਿਉਹਾਰ ਨਾਭਾ ਵਿਖੇ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਉਥੇ ਹੀ 20 ਦੇ ਕਰੀਬ ਕਾਵੜੀਆਂ ਵੱਲੋਂ ਹਰਿਦੁਆਰ ਤੋਂ ਗੰਗਾ ਜਲ ਮੋਢਿਆਂ ਤੇ ਚੁੱਕ ਕੇ ਪੈਦਲ ਯਾਤਰਾ ਰਾਹੀਂ ਨਾਭਾ ਪਹੁੰਚੇ। ਇਸ ਮੌਕੇ ਇਨ੍ਹਾਂ ਕਾਵੜੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਯਾਤਰਾ ਕਿਸਾਨੀ ਅੰਦੋਲਨ ਨੂੰ ਸਮਰਪਿਤ ਕੀਤੀ ਗਈ ਹੈ ਅਤੇ ਉਨ੍ਹਾਂ ਕਿਸਾਨਾਂ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ ਗਈ।