ਪੰਜਾਬ ਪੁਲੀਸ ਦੇ ਹੱਥੇ ਚੜ੍ਹਿਆ ਇੱਕ ਹੋਰ ਨਸ਼ਾ ਤਸਕਰ, ਡੇਢ ਕਿੱਲੋ ਅਫੀਮ ਨਾਲ ਕੀਤਾ ਕਾਬੂ - ਸੀਆਈਏ ਸਟਾਫ
🎬 Watch Now: Feature Video
ਜਲੰਧਰ ਦੇ ਸੀਆਈਏ ਸਟਾਫ ਇੱਕ ਅਤੇ ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਇਕਜੁੱਟ ਕਾਰਵਾਈ ਕਰਦੇ ਹੋਏ ਇੱਕ ਵਿਅਕਤੀ ਨੂੰ ਡੇਢ ਕਿੱਲੋ ਅਫ਼ੀਮ ਨਾਲ ਕਾਬੂ ਕੀਤਾ ਹੈ। ਆਰੋਪੀ ਝਾਰਖੰਡ ਦਾ ਦੱਸਿਆ ਜਾ ਰਿਹਾ ਹੈ ਜੋ ਜਲੰਧਰ ਵਿੱਚ ਆਪਣੀ ਭੂਆ ਦੇ ਮੁੰਡੇ ਦੇ ਨਾਲ ਮਿਲ ਕੇ ਮਿਸਤਰੀ ਦਾ ਕੰਮ ਕਰਦਾ ਸੀ।