ਮਾਲਗਡੀਆਂ ਚਲਾਓ, ਪਰ ਮੁਸਾਫਰ ਗੱਡੀਆਂ ਨਹੀਂ ਚਲਣ ਦਵਾਗੇ- ਕਿਸਾਨ ਮਜਦੂਰ ਸੰਘਰਸ਼ ਕਮੇਟੀ - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੀਤ ਸਕੱਤਰ
🎬 Watch Now: Feature Video
ਅੰਮ੍ਰਿਤਸਰ: ਜੰਡਿਆਲਾ ਵਿਖੇ ਕਿਸਾਨਾਂ ਦਾ ਧਰਨਾ 59ਵੇਂ ਦਿਨ ਵੀ ਜਾਰੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੀਤ ਸਕੱਤਰ ਨੇ ਕਿਹਾ ਕਿ ਜਿਹੜੀ ਅੱਜ ਕਿਸਾਨ ਜਥੇਬੰਦੀਆਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਹੋਈ ਹੈ ਉਹ ਮੀਟਿੰਗ ਸਾਡੀ ਨਹੀਂ ਸੀ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਰਾਹੀਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਕੈਪਟਨ ਸਰਕਾਰ ਪੰਜਾਬ ਪ੍ਰਤੀ ਸੁਹਿਰਦ ਨਹੀਂ ਹੈ ਜੇ ਸੁਹਿਰਦ ਹੁੰਦੀ ਤਾਂ ਕੇਂਦਰ ਸਰਕਾਰ ਉੱਤੇ ਦਬਾਅ ਪਾ ਕੇ ਮਾਲਗੱਡੀਆਂ ਨੂੰ ਚਲਾਉਂਦੀ। ਕੇਂਦਰ ਵੱਲੋਂ ਮਾਲਗੱਡੀਆਂ ਦੀ ਆਵਾਜਈ ਦੀ ਬਹਾਲੀ ਨਾ ਹੋਣ ਕਾਰਨ ਜਿਹੜੀ ਯੂਰੀਆ ਦੀ ਘਾਟ ਹੋ ਰਹੀ ਹੈ ਉਸ ਨੂੰ ਕੈਪਟਨ ਸੜਕੀ ਆਵਾਜਈ ਨਾਲ ਪੂਰੀ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਕਿਸਾਨ ਸ਼ਾਤਮਈ ਤਰੀਕੇ ਨਾ ਧਰਨਾ ਦੇ ਰਹੇ ਹਨ ਤੇ ਕਿਸਾਨ ਕਹਿ ਰਹੇ ਹਨ ਕਿ ਮਾਲਗਡੀਆਂ ਚਲਾਓ, ਪਰ ਮੁਸਾਫਰ ਗੱਡੀਆਂ ਨਹੀਂ ਚਲਣ ਦਵਾਗੇ।