ਸਮਾਰਟ ਸਿਟੀ ਹੋਣ ਦੇ ਬਾਵਜੂਦ ਜਲੰਧਰ ਬੱਸ ਸਟੈਂਡ ’ਤੇ ਫੈਲੀ ਗੰਦਗੀ - ਦਾਅਵਿਆਂ ਦੀ ਪੋਲ
🎬 Watch Now: Feature Video
ਜਲੰਧਰ: ਬੱਸ ਸਟੈਂਡ ’ਤੇ ਬਿਖਰਿਆ ਕੂੜਾ ਜਲੰਧਰ ਸਮਾਰਟ ਸਿਟੀ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਿਹਾ ਹੈ ਜਿਸ ਤੋਂ ਇਲਾਕੇ ਦੇ ਲੋਕ ਵੀ ਕਾਫੀ ਪ੍ਰੇਸ਼ਾਨ ਹਨ। ਜਿੱਥੇ ਇਕ ਪਾਸੇ ਪ੍ਰਸ਼ਾਸਨ ਅਤੇ ਨਗਰ ਨਿਗਮ ਜਲੰਧਰ ਨੂੰ ਸਮਾਰਟ ਸਿਟੀ ਬਣਾਉਣ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਲੰਧਰ ਨੂੰ ਪਹਿਲੇ ਤੋਂ ਕਾਫੀ ਬਿਹਤਰ ਅਤੇ ਸਮਾਰਟ ਬਣਾ ਦਿੱਤਾ ਗਿਆ ਹੈ। ਇਸੀ ਦੇ ਉਲਟ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਗੰਦਗੀ ਦਿਖਾਈ ਦੇ ਰਹੀ ਹੈ ਜੋ ਕਿ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਦਾਅਵਿਆਂ ਦੀ ਪੋਲ ਖੋਲ੍ਹਦੀ ਸਾਫ਼ ਨਜ਼ਰ ਆ ਰਹੀ ਹੈ।