ਖੇਤੀਬਾੜੀ ਮਹਿਕਮੇ ਨੇ ਕੀਟਨਾਸ਼ਕ ਦਵਾਈਆਂ ਸਬੰਧੀ ਕਿਸਾਨਾਂ ਨੂੰ ਦਿੱਤੀ ਸਲਾਹ - ਜਿੰਕ ਦਾ ਛਿੜਕਾਅ
🎬 Watch Now: Feature Video
ਪੰਜਾਬ 'ਚ ਝੋਨੇ ਦੀ ਲਵਾਈ ਦਾ ਕੰਮ ਪੂਰੇ ਜੋਰ ਨਾਲ ਚੱਲ ਰਿਹਾ ਹੈ, ਉਥੇ ਹੀ ਰੂਪਨਗਰ ਜ਼ਿਲ੍ਹੇ ਵਿੱਚ ਕਿਸਾਨਾਂ ਨੇ ਝੋਨੇ ਦੀ ਸਿੱਧੀ ਅਤੇ ਰਵਾਇਤੀ ਬਿਜਾਈ ਕੀਤੀ ਹੈ। ਇਸ ਵੇਲੇ ਕਿਸਾਨ ਆਪਣੇ ਖੇਤਾਂ ਵਿੱਚ ਕੀਟਨਾਸ਼ਕ ਦਵਾਈਆਂ ਦੀ ਕਿਵੇਂ ਤੇ ਕਦੋਂ ਵਰਤੋਂ ਕਰਨ, ਇਹ ਜਾਣਕਾਰੀ ਖੇਤੀਬਾੜੀ ਮਹਿਕਮੇ ਦੇ ਮਾਹਿਰਾਂ ਨੇ ਈਟੀਵੀ ਭਾਰਤ ਨਾਲ ਸਾਂਝੀ ਕੀਤੀ। ਰੂਪਨਗਰ ਖੇਤੀਬਾੜੀ ਮਹਿਕਮੇਂ ਦੇ ਮਾਹਿਰਾਂ ਨੇ ਦੱਸਿਆ, ਕਿ ਇਸ ਵਾਰ ਰੂਪਨਗਰ ਜ਼ਿਲ੍ਹੇ ਵਿੱਚ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਦੇ ਵਿੱਚ ਵੱਡਾ ਯੋਗਦਾਨ ਪਾਇਆ ਹੈ। ਉੱਥੇ ਹੀ ਜ਼ਿਲ੍ਹੇ ਵਿੱਚ ਰਵਾਇਤੀ ਢੰਗ ਦੇ ਨਾਲ ਪਨੀਰੀ ਰਾਹੀਂ ਵੀ ਝੋਨੇ ਦੀ ਬਿਜਾਈ ਕੀਤੀ ਹੈ। ਉਨ੍ਹਾਂ ਦੱਸਿਆ, ਕਿ ਇਸ ਟਾਇਮ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਆਪਣੇ ਖੇਤਾਂ ਵਿੱਚ ਜਿੰਕ ਦਾ ਛਿੜਕਾਅ ਜ਼ਰੂਰ ਕਰਨ, ਉੱਥੇ ਹੀ ਜਿਨ੍ਹਾਂ ਕਿਸਾਨ ਵੀਰਾਂ ਨੇ ਆਪਣੇ ਖੇਤਾਂ ਦੇ ਵਿੱਚ ਪਨੀਰੀ ਰਾਹੀਂ ਬਿਜਾਈ ਕੀਤੀ ਹੈ। ਉਹ ਨਦੀਨ ਨਾਸ਼ਕਾਂ ਲਈ ਦਵਾਈ ਦੀ ਵਰਤੋਂ ਜ਼ਰੂਰ ਕਰਨ, ਅਤੇ ਇਹ ਦਵਾਈ ਰੇਤੇ ਵਿੱਚ ਮਿਲਾ ਕੇ ਆਪਣੇ ਖੇਤਾਂ ਵਿੱਚ ਛਿੜਕਣ ਜਰੂਰ ਕਰਨ।