ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ 'ਬਾਲ ਦਿਵਸ' ਵਜੋਂ ਮਨਾਉਣ ਦੀ ਮੁੜ ਉੱਠੀ ਮੰਗ - ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ
🎬 Watch Now: Feature Video
14 ਨਵੰਬਰ ਨੂੰ ਹਰ ਸਾਲ ਦੇਸ਼ ਵਿੱਚ 'ਬਾਲ ਦਿਵਸ' ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਜਨਮ ਹੋਇਆ ਸੀ। ਜਿੱਥੇ ਚਾਚਾ ਨਹਿਰੂ ਦੀ ਅੱਜ 129ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ ਉੱਥੇ ਹੀ ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਖ਼ੂਬ ਵਾਇਰਲ ਹੋ ਰਿਹਾ। ਇਸ ਵੀਡੀਓ 'ਚ ਇੱਕ ਮਹਿਲਾ ਜੋ ਆਪਣੇ ਆਪ ਨੂੰ ਅਧਿਆਪਿਕਾ ਦੱਸ ਰਹੀ ਹੈ, ਉਹ 14 ਨਵੰਬਰ ਨੂੰ ਬਾਲ ਦਿਵਸ ਦੇ ਰੂਪ 'ਚ ਮਨਾਉਣ ਲਈ ਆਪਣੀ ਨਰਾਜ਼ਗੀ ਜ਼ਾਹਿਰ ਕਰਦੀ ਹੋਈ ਵਿਖਾਈ ਦੇ ਰਹੀ ਹੈ। ਵੀਡੀਓ 'ਚ ਮਹਿਲਾ ਇਤਿਹਾਸਕਾਰਾਂ 'ਤੇ ਨਰਾਜ਼ਗੀ ਜ਼ਾਹਿਰ ਕਰਦੀ ਹੋਈ ਕਹਿ ਰਹੀ ਹੈ ਕਿ ਉਨ੍ਹਾਂ ਲੋਕਾਂ ਨੇ ਇੱਕ ਪਰਿਵਾਰ ਦਾ ਨਾਂਅ ਚਮਕਾਉਣ ਲਈ ਦੇਸ਼ ਦੇ ਇਤਿਹਾਸ ਖ਼ਰਾਬ ਕਰ ਦਿੱਤਾ ਹੈ। ਅੱਜ ਦੀ ਪੀੜੀ ਇਤਿਹਾਸ ਤੋਂ ਬੇਖ਼ਬਰ ਹੈ ਤੇ ਉਹ ਗਲ਼ਤ ਇਤਿਹਾਸ ਨੂੰ ਪੜ੍ਹ ਰਹੀ ਹੈ। ਮਹਿਲਾ ਨੇ ਵੀਡੀਓ 'ਚ ਕਿਹਾ ਕਿ ਸਿੱਖਾਂ ਦੇ 10ਵੇਂ ਗੁਰੂ ਸਾਹਿਬਾਨ, ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋਂ ਸਾਹਿਬਜਾਦੇ ਦੇਸ਼ ਲਈ ਸ਼ਹਿਦ ਹੋ ਗਏ, ਪਰ ਦੂਜੇ ਧਰਮ ਨੂੰ ਨਹੀਂ ਅਪਣਾਇਆ। ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਵਸ ਨੂੰ ਬਾਲ ਦਿਵਸ ਵਜੋਂ ਮਨਾਉਣਾ ਚਾਹਿਦਾ ਹੈ। ਮਹਿਲਾ ਨੇ ਵੀਡੀਓ 'ਚ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੀ ਬੇਨਤੀ ਨੂੰ ਸਵੀਕਾਰ ਕਰਨ।