'ਸਾਕਾ ਨੀਲਾ ਤਾਰਾ' ਗਿਆਨੀ ਜੈਲ ਸਿੰਘ ਅਤੇ ਦਰਬਾਰਾ ਸਿੰਘ ਵਿਚਾਲੇ ਹੋਏ ਟਕਰਾਅ ਦਾ ਨਤੀਜਾ'
🎬 Watch Now: Feature Video
ਜੂਨ 1984 ਨੂੰ ਦਰਬਾਰ ਸਾਹਿਬ 'ਤੇ ਵਾਪਰੇ ਹਾਦਸੇ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ ਹੈ। 3 ਜੂਨ ਤੋਂ 6 ਜੂਨ ਤੱਕ ਕਈ ਨਿਰਦੋਸ਼, ਮਾਸੂਮ ਤੇ ਕਈ ਨੌਜਵਾਨ ਮਾਰੇ ਗਏ। ਅੱਜ ਜਦੋਂ ਵੀ ਜੂਨ 1984 ਦੀ ਗੱਲ ਹਵੇ ਉਦੋਂ ਹੀ ਸਿੱਖਾਂ ਦੇ ਹਿਰਦੇ ਵਲੂੰਦਰੇ ਜਾਂਦੇ ਹਨ। ਇਸ ਭੁੱਲਣਯੋਗ ਸਾਕੇ 'ਸਾਕਾ ਨੀਲਾ ਤਾਰਾ' ਬਾਰੇ ਈਟੀਵੀ ਭਾਰਤ ਨਾਲ ਉਸ ਵੇਲੇ ਦੇ ਚਸ਼ਮਦੀਦ ਐਸੋਸੀਏਟਿਡ ਪ੍ਰੈਸ ਵਿੱਚ ਪੱਤਰਕਾਰ ਦੀਪਕ ਸ਼ਰਮਾ ਨੇ ਖ਼ਾਸ ਗੱਲਬਾਤ ਕੀਤੀ। ਇਸ ਗੱਲਬਾਤ ਦੌਰਾਨ ਉਨ੍ਹਾਂ ਨੇ ਉਸ ਵੇਲੇ ਵਾਪਰੇ ਹਾਦਸੇ ਬਾਰੇ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਹ ਮਾਮਲਾ ਗਿਆਨੀ ਜੈਲ ਸਿੰਘ ਤੇ ਦਰਬਾਰਾ ਸਿੰਘ ਦੇ ਟਕਰਾਅ ਦਾ ਸੀ।