ਮੈਡੀਕਲ ਸਟੋਰ ਦੇ ਮਾਲਕ ਨੇ ਪੱਤਰਕਾਰ 'ਤੇ ਕੀਤਾ ਜਾਨਲੇਵਾ ਹਮਲਾ - ਡਰੱਗ ਇੰਸਪੈਕਟਰ ਹੁਸ਼ਿਆਰਪੁਰ
🎬 Watch Now: Feature Video
ਹੁਸ਼ਿਆਰਪੁਰ: ਪੰਜਾਬ ਸਰਕਾਰ ਸੂਬੇ 'ਚ ਨਸ਼ੇ ਨੂੰ ਠੱਲ੍ਹ ਪਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਬਾਵਜੂਦ ਨਸ਼ਾ ਤਸਕਰ ਖੁਲ੍ਹੇਆਮ ਨਸ਼ਾ ਵੇਚ ਰਹੇ ਹਨ, ਜਿਸ ਤੋਂ ਬਾਅਦ ਸਰਕਾਰ ਦੇ ਸਾਰੇ ਵਾਅਦੇ ਫ਼ੇਲ ਹੁੰਦੇ ਨਜ਼ਰ ਆ ਰਹੇ ਹਨ। ਹੁਸ਼ਿਆਰਪੁਰ ਦੇ ਨੇੜੇ ਪੈਂਦੇ ਕਸਬਾ ਸੈਲਾ ਖੁਰਦ 'ਚ ਬੀਤੇ ਦਿਨੀਂ ਡਰੱਗ ਇੰਸਪੈਕਟਰ ਹੁਸ਼ਿਆਰਪੁਰ ਵੱਲੋਂ ਇੱਕ ਮੈਡੀਕਲ ਸਟੋਰ 'ਚ ਤਲਾਸ਼ੀ ਲਈ ਗਈ, ਜਿੱਥੇ ਤਲਾਸ਼ੀ ਦੌਰਾਨ ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਗਈਆਂ। ਡਰੱਗ ਇੰਸਪੈਕਟਰ ਨੇ ਮੈਡੀਕਲ ਸਟੋਰ ਨੂੰ ਬੰਦ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਬਾਅਦ ਵੀ ਮੈਡੀਕਲ ਸਟੋਰ ਦਾ ਮਾਲਕ ਖੁਲ੍ਹੇਆਮ ਆਪਣੀ ਦੁਕਾਨ ਚਲਾ ਰਿਹਾ ਸੀ। ਇਸ ਦੀ ਭਣਕ ਜਦ ਪੱਤਕਾਰ ਨੂੰ ਪਈ ਤਾਂ ਉਸ ਨੇ ਮੌਕੇ 'ਤੇ ਪਹੁੰਚ ਕੇ ਅਸਲਿਅਤ ਨੂੰ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀ। ਇਸ ਦੌਰਾਨ ਕਵਰੇਜ ਕਰਨ ਆਏ ਪੱਤਰਕਾਰ 'ਤੇ ਮੈਡੀਕਲ ਸਟੋਰ ਦੇ ਮਾਲਕਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਪੱਤਰਕਾਰ ਬਿੱਟੂ ਚੌਹਾਨ ਨੂੰ ਸਿਵਲ ਹਸਪਤਾਲ ਮਾਹਿਲਪੁਰ 'ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਸਬੰਧ ਵਿੱਚ ਸੂਬੇ ਭਰ ਵਿੱਚ ਪੱਤਰਕਾਰ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਪੱਤਰਕਾਰ ਭਾਈਚਾਰੇ ਦੇ ਲੋਕ ਸਖ਼ਤੀ ਨਾਲ ਕਾਰਵਾਈ ਦੀ ਮੰਗ ਕਰ ਰਹੇ ਹਨ।